FacebookTwitterg+Mail

ਸੰਨੀ ਦਿਓਲ ਦਾ ਆਨ ਸਕ੍ਰੀਨ ਬੇਟਾ ਇਸ ਫਿਲਮ ਨਾਲ ਕਰੇਗਾ ਕਮਬੈਕ

utkarsh sharma
15 May, 2017 03:33:28 PM

ਮੁੰਬਈ— ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਗਦਰ' ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਸੰਨੀ ਦਿਓਲ ਦੇ ਬੇਟੇ ਦਾ ਕਿਰਦਾਰ ਨਿਭਾਉਣ ਵਾਲੇ ਉਤਕਰਸ਼ 16 ਸਾਲ ਬਾਅਦ ਇਕ ਵਾਰ ਫਿਰ ਬਾਲੀਵੁੱਡ 'ਚ ਵਾਪਸੀ ਕਰ ਜਾ ਰਿਹਾ ਹੈ। ਦਰਸਅਲ 'ਗਦਰ' ਫਿਲਮ ਦਾ ਨਿਰਦੇਸ਼ਨ ਕਰਨ ਵਾਲੇ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਨੇ ਫਿਲਮ 'ਚ ਸਨੀ ਦੇ ਬੇਟੇ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਉਤਕਰਸ਼ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ।

ਸੂਤਰਾਂ ਮੁਤਾਬਕ ਇਹ ਸਾਹਮਣੇ ਆ ਰਿਹਾ ਹੈ ਕਿ ਫਿਲਮ 'ਜੀਨਿਅਸ' 'ਚ ਉਤਕਰਸ਼ ਨਜ਼ਰ ਆ ਸਕਦਾ ਹੈ। ਫਿਲਮ ਦੀ ਸ਼ੂਟਿੰਗ 22 ਮਈ ਨੂੰ ਸ਼ੁਰੂ ਕੀਤੀ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਉਤਕਰਸ਼ ਦੇ ਪਿਤਾ ਅਨਿਲ ਸ਼ਰਮਾ ਵੀ ਕਾਫੀ ਉਤਸ਼ਾਹਿਤ ਹਨ। ਇਸ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਮਿਥੁਨ ਚੱਕਰਵਰਤੀ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ ਇਕ ਲੜਕੇ 'ਤੇ ਆਧਾਰਿਤ ਹੋਵੇਗੀ ਜਿਸ ਦਾ IQ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ। ਇਸ ਨੂੰ ਟੈਗ ਲਾਈਨ ਵੀ ਦਿੱਤਾ ਜਾ ਰਿਹਾ ਹੈ, 'ਦਿਲ ਕੀ ਲੜਾਈ ਦਿਮਾਗ ਸੇ।'


Tags: Utkarsh Sharma Sunny Deol Gadar genius IQ ਸੰਨੀ ਦਿਓਲ ਜੀਨਿਅਸ ਉਤਕਰਸ਼