FacebookTwitterg+Mail

ਕਿੰਗ ਖਾਨ ਤੋਂ ਵੀ ਵੱਡਾ ਸੁਪਰਸਟਾਰ ਹੈ ਅਬਰਾਮ, ਤਸਵੀਰਾਂ 'ਚ ਹੋਇਆ ਸਾਬਤ

    1/10
15 May, 2017 05:27:08 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ 'IPL' ਦੇ ਮੈਚਾਂ ਦੌਰਾਨ ਅਕਸਰ ਸਕ੍ਰੀਨ 'ਤੇ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਮੈਚ ਦੌਰਾਨ ਇਕ ਮਜ਼ੇਦਾਰ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਸ਼ਾਹਰੁਖ ਆਪਣੇ ਛੋਟੇ ਬੇਟੇ ਅਬਰਾਮ ਨਾਲ ਗਰਾਉਂਡ 'ਚ ਦਿਖਾਈ ਦਿੱਤੇ ਹਨ। ਇਸ ਮੌਕੇ ਸ਼ਾਹਰੁਖ ਅਤੇ ਅਬਰਾਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਤੋਂ ਇਹ ਸਾਫ ਸਾਬਤ ਹੋ ਰਿਹਾ ਸੀ ਕਿ ਮੈਚ ਖਤਮ ਹੋਣ ਤੋਂ ਬਾਅਦ ਵੀ ਫੈਨਜ਼ ਸ਼ਾਹਰੁਖ ਦੀ ਇਕ ਝਲਕ ਦੇਖ ਲਈ ਬੈਠੇ ਰਹੇ ਸੀ। ਉਥੇ ਹੀ ਅਬਰਾਮ ਵੀ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦੀਆਂ ਨਿਗਾਹਾਂ ਆਪਣੇ ਵੱਲ ਖਿੱਚ ਰਿਹਾ ਸੀ।

ਜ਼ਿਕਰਯੋਗ ਹੈ ਕਿ ਸ਼ਾਹਰੁਖ ਅਕਸਰ ਆਪਣੇ ਬੇਟੇ ਅਬਰਾਮ ਨਾਲ ਨਜ਼ਰ ਆਉਂਦੇ ਰਹਿੰਦੇ ਹਨ। ਬੀਤੇ ਦਿਨੀਂ ਵੀ ਇਨ੍ਹਾਂ ਦੋਵਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਉਥੇ ਵੀ ਅਬਰਾਮ ਸ਼ਾਹਰੁਖ ਦੀ ਤਰ੍ਹਾਂ ਹੀ ਲੁਕ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਮੈਚ ਖਤਮ ਹੋਣ ਤੋਂ ਬਾਅਦ ਵੀ ਫੈਨਜ਼ ਦੀਆਂ ਨਜ਼ਰਾ ਸ਼ਾਹਰੁਖ ਤੋਂ ਜ਼ਿਆਦਾ ਅਬਰਾਮ ਨੂੰ ਦੇਖ ਰਹੀਆਂ ਸੀ।


Tags: Shah Rukh Khan AbRam match Superstar ਸ਼ਾਹਰੁਖ ਖਾਨ ਅਬਰਾਮ