FacebookTwitterg+Mail

ਮਦਰਸ ਡੇਅ 'ਤੇ ਭਾਵੁਕ ਹੋਈ ਸੰਜੇ ਦੱਤ ਦੀ ਬੇਟੀ, ਮਾਂ ਨੂੰ ਯਾਦ ਕਰ ਲਿਖਿਆ ਇਹ ਸੁਨੇਹਾ

trishala dutt shared her mother pic
15 May, 2017 06:05:55 PM
ਮੁੰਬਈ— ਮਦਰਸ ਡੇਅ ਦੇ ਮੌਕੇ 'ਤੇ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਮਾਂ ਨੂੰ ਯਾਦ ਕੀਤਾ। ਤ੍ਰਿਸ਼ਾਲਾ ਨੇ ਇੰਸਟਾਗ੍ਰਾਮ 'ਤੇ ਮਾਂ ਰਿਚਾ ਸ਼ਰਮਾ ਦੀ ਤਸਵੀਰ ਸਾਂਝੀ ਕਰਦਿਆਂ ਭਾਵੁਕ ਸੁਨੇਹਾ ਲਿਖਿਆ। ਉਸ ਨੇ ਲਿਖਿਆ, '21 years ago was the last time I ever did anything with you. I wish heaven had a phone number. I wish I could see you, I wish I could talk to you, I really wish I had you. Happy Mothers Day 🌻 RIP 🙏🏻 August 6, 1964-December 10, 1996'.
ਦੱਸਣਯੋਗ ਹੈ ਕਿ ਤ੍ਰਿਸ਼ਾਲਾ, ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਤ੍ਰਿਸ਼ਾਲਾ ਨਿਊਯਾਰਕ 'ਚ ਆਪਣੀ ਮਾਸੀ ਐਨਾ ਨਾਲ ਰਹਿੰਦੀ ਹੈ। ਸੰਜੇ ਦੱਤ ਤੇ ਰਿਚਾ ਸ਼ਰਮਾ ਨੇ 1987 'ਚ ਵਿਆਹ ਕਰਵਾਇਆ ਸੀ।
ਤ੍ਰਿਸ਼ਾਲਾ ਦਾ ਜਨਮ 1988 'ਚ ਹੋਇਆ ਸੀ। ਰਿਚਾ ਨੂੰ ਬ੍ਰੇਨ ਟਿਊਮਰ ਸੀ, ਜਿਸ ਦੀ ਵਜ੍ਹਾ ਕਾਰਨ 10 ਦਸੰਬਰ 1996 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਤ੍ਰਿਸ਼ਾਲਾ ਆਪਣੇ ਨਾਨਾ-ਨਾਨੀ ਕੋਲ ਅਮਰੀਕਾ 'ਚ ਹੀ ਰਹੀ। ਹਾਲਾਂਕਿ ਸੰਜੇ ਨੇ ਬੇਟੀ ਨੂੰ ਆਪਣੇ ਨਾਲ ਰੱਖਣ ਦੀ ਕਸਟਡੀ ਮੰਗੀ ਪਰ ਉਹ ਸਫਲ ਨਹੀਂ ਹੋ ਸਕੇ।

Tags: Mothers Day Sanjay Dutt Trishala Dutt ਮਦਰਸ ਡੇਅ ਸੰਜੇ ਦੱਤ ਤ੍ਰਿਸ਼ਾਲਾ ਦੱਤ