FacebookTwitterg+Mail

ਹਾਜੀ ਮਸਤਾਨ 'ਤੇ ਆਧਾਰਿਤ ਨਹੀਂ ਹੈ ਰਜਨੀਕਾਂਤ ਦੀ ਅਗਲੀ ਫਿਲਮ

rajinikanth haji mastan
15 May, 2017 06:41:49 PM
ਚੇਨਈ— ਮੈਗਾਸਟਾਰ ਰਜਨੀਕਾਂਤ ਦੀ ਅਗਲੀ ਤਾਮਿਲ ਫਿਲਮ ਮੁੰਬਈ ਦੇ ਅੰਡਰਵਰਲਡ ਡਾਨ ਰਹੇ ਹਾਜੀ ਮਸਤਾਨ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ। ਪ੍ਰੋਡਿਊਸਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਮ ਦਾ ਨਾਂ ਅਜੇ ਤੈਅ ਨਹੀਂ ਹੈ। ਨਿਰਮਾਤਾਵਾਂ ਨੇ ਕਿਹਾ, 'ਇਹ ਹਾਜੀ ਮਸਤਾਨ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ। ਇਹ ਬਾਇਓਪਿਕ ਵੀ ਨਹੀਂ ਹੈ। ਇਹ ਸਿਰਫ ਇਕ ਕਾਲਪਨਿਕ ਫਿਲਮ ਹੈ।'
'ਕਬਾਲੀ' ਤੋਂ ਬਾਅਦ ਰਜਨੀਕਾਂਤ ਦੀ ਡਾਇਰੈਕਟਰ ਪਾ. ਰੰਜੀਤ ਨਾਲ ਇਹ ਦੂਜੀ ਫਿਲਮ ਹੋਵੇਗੀ। ਦੱਸਿਆ ਗਿਆ ਹੈ ਕਿ ਇਹ ਫਿਲਮ 66 ਸਾਲ ਦੇ ਸਟਾਰ ਡਾਨ 'ਤੇ ਆਧਾਰਿਤ ਹੈ, ਜੋ ਮੁੰਬਈ 'ਚ ਰਹਿੰਦਾ ਹੈ। ਫਿਲਮ ਦੀ ਸ਼ੂਟਿੰਗ ਅਗਲੇ ਹਫਤੇ ਤੋਂ ਸ਼ੁਰੂ ਹੋਵੇਗੀ।
ਧਨੁਸ਼ ਵਲੋਂ ਨਿਰਮਿਤ ਫਿਲਮ ਦਾ ਸੰਗੀਤ ਸੰਤੋਸ਼ ਨਾਰਾਇਣਨ ਨੇ ਦਿੱਤਾ ਹੈ। ਫਿਲਮ ਦੇ ਨਿਰਮਾਤਾ ਅਸਲ 'ਚ ਪ੍ਰਸਿੱਧ ਧਾਰਾਵੀ ਝੁੱਗੀ ਬਸਤੀ ਨੂੰ ਮੁੜ ਬਣਾਉਣ ਜਾ ਰਹੇ ਹਨ। ਫਿਲਮ ਦੀ ਯੁਨਿਟ ਦੇ ਸੂਤਰ ਨੇ ਦੱਸਿਆ, '5 ਕਰੋੜ ਰੁਪਏ ਦੇ ਬਜਟ 'ਚ ਚੇਨਈ 'ਚ ਧਾਰਾਵੀ ਸੈੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਫਿਲਮ ਦੇ ਮੁੱਖ ਭਾਗ ਦੀ ਸ਼ੂਟਿੰਗ ਇਥੇ ਹੋਵੇਗੀ।'

Tags: Haji Mastan Rajinikanth ਹਾਜੀ ਮਸਤਾਨ ਰਜਨੀਕਾਂਤ