FacebookTwitterg+Mail

ਬਾਲੀਵੁੱਡ 'ਚ ਮੁੜ ਧੂਮ ਮਚਾਏਗੀ ਅਕਸ਼ੇ-ਕੈਟਰੀਨਾ ਦੀ ਜੋੜੀ

akshay katrina
15 May, 2017 10:24:54 PM
ਮੁੰਬਈ— ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਦੀ ਜੋੜੀ ਇਕ ਵਾਰ ਮੁੜ ਫਿਲਮੀ ਪਰਦੇ 'ਤੇ ਧੂਮ ਮਚਾ ਸਕਦੀ ਹੈ। ਅਕਸ਼ੇ ਤੇ ਕੈਟਰੀਨਾ ਨੂੰ ਪਿਛਲੀ ਵਾਰ ਸੱਤ ਸਾਲ ਪਹਿਲਾਂ ਇਕੱਠੇ ਕਿਸੇ ਫਿਲਮ 'ਚ ਦੇਖਿਆ ਗਿਆ ਸੀ। ਚਰਚਾ ਸੀ ਕਿ ਦੋਵੇਂ ਇਕ ਵਾਰ ਮੁੜ ਫਿਲਮ 'ਚ ਨਜ਼ਰ ਆ ਸਕਦੇ ਹਨ। ਅਕਸ਼ੇ ਤੇ ਕੈਟਰੀਨਾ ਨੂੰ ਪਿਛਲੀ ਵਾਰ ਫਰਾਹ ਖਾਨ ਦੀ ਫਿਲਮ 'ਤੀਸ ਮਾਰ ਖਾਂ' 'ਚ ਇਕੱਠੇ ਦੇਖਿਆ ਗਿਆ ਸੀ।
ਸਲਮਾਨ ਖਾਨ ਫਿਲਮਜ਼ ਤੇ ਧਰਮਾ ਪ੍ਰੋਡਕਸ਼ਨ ਇਕ ਫਿਲਮ ਇਕੱਠੇ ਬਣਾਉਣ ਜਾ ਰਹੇ ਹਨ, ਜਿਸ 'ਚ ਅਕਸ਼ੇ ਕੁਮਾਰ ਲੀਡ ਰੋਲ ਨਿਭਾਉਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਹੀਰੋਇਨ ਦੇ ਤੌਰ 'ਤੇ ਕੈਟਰੀਨਾ ਕੈਫ ਦਾ ਨਾਂ ਫਾਈਨਲ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ, ਜੋ ਅਕਸ਼ੇ-ਕੈਟਰੀਨਾ ਦੀ ਫਿਲਮ 'ਹਮ ਕੋ ਦੀਵਾਨਾ ਕਰ ਗਏ' ਦੇ ਅਸਿਸਟੈਂਟ ਡਾਇਰੈਕਟਰ ਸਨ।
ਚਰਚਾ ਹੈ ਕਿ ਕੈਟਰੀਨਾ ਵੀ ਅਕਸ਼ੇ ਨਾਲ ਫਿਲਮਾਂ ਕਰਨਾ ਚਾਹੁੰਦੀ ਹੈ ਕਿਉਂਕਿ ਹਾਲ ਹੀ 'ਚ ਬਾਲੀਵੁੱਡ ਦੇ ਨਵੇਂ ਐਕਟਰਾਂ ਨਾਲ ਕੀਤੀਆਂ ਗਈਆਂ ਉਸ ਦੀਆਂ ਕੁਝ ਫਿਲਮਾਂ ਬੁਰੀ ਤਰ੍ਹਾਂ ਫਲਾਪ ਹੋ ਚੁੱਕੀਆਂ ਹਨ।

Tags: Akshay Kumar Katrina Kaif ਅਕਸ਼ੇ ਕੁਮਾਰ ਕੈਟਰੀਨਾ ਕੈਫ