FacebookTwitterg+Mail

ਤਲਾਕ ਤੋਂ ਬਾਅਦ ਇਵੈਂਟ 'ਚ ਪਹੁੰਚੀ ਮਲਾਇਕਾ ਅਰੋੜਾ, ਨੇਮਪਲੇਟ ਤੋਂ ਕਟਵਾਇਆ 'ਖ਼ਾਨ'

    1/2
16 May, 2017 06:08:23 PM
ਮੁੰਬਈ— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦਾ ਹਾਲ ਹੀ 'ਚ ਆਪਣੇ ਪਤੀ ਅਰਬਾਜ਼ ਖ਼ਾਨ ਨਾਲ ਤਲਾਕ ਹੋ ਗਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਮਲਾਇਕਾ ਅਰੋੜਾ ਹਾਲ ਹੀ 'ਚ ਵਡੋਦਰਾ 'ਚ ਆਯੋਜਿਤ ਇਕ ਇਵੈਂਟ 'ਚ ਪਹੁੰਚੀ। ਇਸ ਦੌਰਾਨ ਉਨ੍ਹਾਂ ਦੀ ਨੇਮਪਲੇਟ 'ਚ ਲਿਖਿਆ ਗਿਆ ਸੀ, 'ਮਲਾਇਕਾ ਅਰੋੜਾ ਖ਼ਾਨ', ਪਰ ਮਲਾਇਕਾ ਨੂੰ ਆਪਣਾ ਪੂਰਾ ਨਾਂ ਇਹ ਸ਼ਾਇਦ ਪਸੰਦ ਨਹੀਂ ਆਇਆ। ਕੁਝ ਦੇਰ ਬਾਅਦ ਦੇਖਿਆ ਗਿਆ ਕਿ ਉਨ੍ਹਾਂ ਦੀ ਨੇਮਪਲੇਟ 'ਚ ਸਿਰਫ 'ਮਲਾਇਕਾ ਅਰੋੜਾ' ਲਿਖਿਆ ਹੈ। 'ਖ਼ਾਨ' ਨੂੰ ਪੇਪਰ ਤੋਂ ਫਾੜ ਕੇ ਵੱਖ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ, ਮਲਾਇਕਾ ਨੇ ਆਯੋਜਨਾਂ ਨੂੰ ਕਿਹਾ ਸੀ ਕਿ ਉਹ ਨੇਮਪਲੇਟ 'ਤੇ ਮਲਾਇਕਾ ਅਰੋੜਾ ਲਿਖਿਆ। ਹਾਲਾਂਕਿ, ਹੁਣ ਮਲਾਇਕਾ ਨੇ ਆਫੀਸ਼ੀਅਲੀ ਆਪਣਾ ਸਰਨੇਮ ਨਹੀਂ ਹਟਾਇਆ ਹੈ। ਉਸ ਦਾ ਇੰਸਟਾਗਰਾਮ ਅਕਾਉਂਟ ਹੁਣ ਵੀ 'MalaikaAroraKhanofficial' ਹੀ ਹੈ।
ਮਲਾਇਕਾ ਅਤੇ ਅਰਬਾਜ਼ ਦੇ ਵਿਆਹ ਨੂੰ 18 ਸਾਲ ਹੋ ਗਏ ਹਨ। ਦੋਵਾਂ ਦਾ ਇਕ ਬੇਟਾ ਵੀ ਹੈ 'ਅਰਹਾਨ', ਜਿਸ ਦੀ ਕਸਟੱਡੀ ਮਲਾਇਕਾ ਦੇ ਕੋਲ ਹੀ ਰਹੇਗੀ। ਦੱਸਣਾ ਚਾਹੁੰਦੇ ਹਾਂ ਕਿ ਅਰਬਾਜ਼ ਬੇਟੇ ਨੂੰ ਇਕ ਘਰ ਵੀ ਗਿਫਟ 'ਚ ਦੇ ਰਹੇ ਹਨ।

Tags: Malaika AroradivorceArbaaz KhanEventmarriageਮਲਾਇਕਾ ਅਰੋੜਾਇਵੈਂਟਨੇਮਪਲੇਟਤਲਾਕ