FacebookTwitterg+Mail

ਇਸ ਅਦਾਕਾਰਾ ਨੇ 'ਜੰਨਤ' ਨਾਲ ਬਾਲੀਵੁੱਡ 'ਚ ਕੀਤੀ ਸੀ ਧਮਾਕੇਦਾਰ ਐਂਟਰੀ (ਦੇਖੋ ਤਸਵੀਰਾਂ)

    1/8
17 May, 2017 02:48:28 PM
ਮੁੰਬਈ— ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨਾਲ ਰੋਮਾਂਟਿਕ ਫਿਲਮ 'ਜੰਨਤ' ਨਾਲ ਡੈਬਿਊ ਕਰ ਚੁੱਕੀ ਅਦਾਕਾਰਾ 'ਸੋਨਲ ਚੌਹਾਨ ' ਦਾ ਅੱਜ 16 ਮਈ ਨੂੰ 29ਵਾਂ ਜਨਮਦਿਨ ਹੈ। ਉਹ ਨੋਏਡਾ ਦੀ ਰਹਿਣ ਵਾਲੀ ਹੈ। ਉਸ ਦੀ ਪਹਿਲੀ ਫਿਲਮ 'ਜੰਨਤ' ਸੀ। ਮੀਡੀਆ ਨੂੰ ਦਿੱਤੇ ਇਕ ਇੰਟਰਵਿਊ 'ਚ ਉਸ ਨੇ ਕਿਹਾ ਕਿ ਉਸ ਦਾ ਸਟਾਈਲ ਹੀ ਫੈਸ਼ਨ ਹੈ। ਉਹ ਕਿਸੇ ਵੀ ਫੈਸ਼ਨ ਟ੍ਰੈਂਡ ਨੂੰ ਅੱਖ ਬੰਦ ਕਰਨੇ ਫਾਲੋਅ ਨਹੀਂ ਕਰਦੀ।
ਮਾਡਲਿੰਗ ਦੀ ਦੁਨੀਆ ਨਾਲ ਐਕਟਿੰਗ 'ਚ ਕਦਮ ਰੱਖਣ ਵਾਲੀ ਸੋਨਲ ਨੇ 2005 'ਚ ਮਿਸ ਵਰਲਡ ਟੂਰੀਜ਼ੀਅਮ ਦਾ ਖਿਤਾਬ ਵੀ ਜਿੱਤਿਆ ਸੀ। 2008 'ਚ ਇਮਰਾਨ ਹਾਸ਼ਮੀ ਨਾਲ ਫਿਲਮ 'ਜੰਨਤ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਹ ਉਸ ਦੀ ਪਹਿਲੀ ਡੈਬਿਊ ਫਿਲਮ ਸੀ। ਇਸ ਫਿਲਮ ਨਾਲ ਉਸ ਨੂੰ ਕਾਫੀ ਪਛਾਣ ਮਿਲੀ, ਪਰ ਇਸ ਤੋਂ ਬਾਅਦ ਉਸ ਦੀਆਂ ਹੋਰ ਫਿਲਮਾਂ 'ਬੁੱਢਾ ਹੋਗਾ ਤੇਰਾ ਬਾਪ', '3 ਜੀ' ਇੰਨੀਆਂ ਕਮਾਲ ਨਹੀਂ ਦਿਖਾ ਸਕੀਆਂ।
ਸੋਨਲ ਦਾ ਦੀਵਾਨਾ
ਇਕ ਫੈਨ ਹੈ, ਜੋ ਸੋਨਲ ਨੂੰ ਹਜ਼ਾਰਾਂ ਹੀ ਗਿਣਤੀ 'ਚ ਲਾਲ ਗੁਲਾਬ ਭੇਜਦਾ ਹੈ। ਸੋਨਲ ਇੰਸਟਾਗਰਾਮ 'ਤੇ ਕਈ ਵਾਰ ਇਸ ਫੈਨ ਦੀ ਚਰਚ ਕਰ ਚੁੱਕੀ ਹੈ। ਹੁਣ ਹਾਲ ਹੀ 'ਚ ਸੋਨਲ ਨੇ ਇੰਸਟਾਗਰਾਮ ਅਤੇ ਫੈਸਬੁੱਕ 'ਤੇ ਫੁੱਲਾਂ ਨਾਲ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ ਅਤੇ ਉਹ ਲਾਲ ਗੁਲਾਬ 'ਤੇ ਲੰਮੀ ਪਈ ਨਜ਼ਰ ਆਈ ਸੀ।
ਤਸਵੀਰ ਨਾਲ ਉਹ ਲਿਖਦੀ ਹੈ, '8 ਹਜ਼ਾਰ ਗੁਲਾਬ..ਅਤੇ ਮੈਂ ਹੁਣ ਤੱਕ ਨਹੀਂ ਜਾਣਦੀ ਕਿ ਤੁਸੀਂ ਕੌਣ ਹੋ।' ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾ ਵੀ ਸੋਨਲ ਇਸ ਤਰ੍ਹਾਂ ਦੇ ਗੁਲਾਬ ਨਾਲ ਫੇਸਬੁੱਕ ਅਤੇ ਇੰਸਟਾਗਰਾਮ 'ਤੇ ਕਈ ਤਸਵੀਰ ਸ਼ੇਅਰ ਕਰ ਚੁੱਕੀ ਹੈ।

Tags: Sonal ChauhanbirthdaydebutJannatinterviewਸੋਨਲ ਚੌਹਾਨਜਨਮਦਿਨਜੰਨਤਡੈਬਿਊਇੰਟਰਵਿਊ