FacebookTwitterg+Mail

Pics : 'Miami Beach' 'ਤੇ ਬਿਕਨੀ ਫਲਾਂਟ ਕਰਦੀ ਨਜ਼ਰ ਆਈ ਪ੍ਰਿਯੰਕਾ ਚੋਪੜਾ

    1/10
16 May, 2017 12:55:08 PM

ਮੁੰਬਈ- ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਕਰਕੇ ਕਾਫੀ ਚਰਚਾ 'ਚ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਮਿਆਮੀ ਪਹੁੰਚੀ ਹੋਈ ਹੈ। ਇਸ ਮੌਕੇ ਫਿਲਮ ਦੇ ਬਾਕੀ ਸਟਾਰ ਵੀ ਨਜ਼ਰ ਆਏ ਹਨ। ਪ੍ਰਿਯੰਕਾ ਫਿਲਮ ਦੀ ਪ੍ਰਮੋਸ਼ਨ ਤੋਂ ਇਲਾਵਾ ਮਿਆਮੀ ਬੀਚ 'ਤੇ ਮਸਤੀ ਕਰਦੀ ਵੀ ਨਜ਼ਰ ਆ ਰਹੀ ਹੈ। ਬੀਚ 'ਤੇ ਬਿਕਨੀ ਫਲਾਂਟ ਕਰਦਿਆ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਸੀ ਗਰਲ ਪ੍ਰਿਯੰਕਾ ਦਾ ਇਕ ਵਾਰੀ ਫਿਰ ਤੋਂ ਹੌਟ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਮਿਆਮੀ ਬੀਚ 'ਤੇ ਪ੍ਰਿਯੰਕਾ ਨਾਲ ਉਨ੍ਹਾਂ ਦੀ ਫਿਲਮ ਦੀ ਕੋ-ਸਟਾਰ ਵੀ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਬੀਤੇ ਦਿਨੀਂ ਵੀ ਪ੍ਰਿਯੰਕਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀਆਂ ਸਨ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੀ ਆਉਣ ਵਾਲੀ ਫਿਲਮ 'ਬੇਵਾਚ' 'ਚ ਇਕ ਅਹਿਮ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ 'ਚ ਪ੍ਰਿਯੰਕਾ ਪਹਿਲੀ ਵਾਰ ਇਕ ਵਿਲੇਨ ਦੇ ਰੂਪ 'ਚ ਨਜ਼ਰ ਆਵੇਗੀ। ਫਿਲਮ 'ਚ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਡਵੇਨ ਜਾਨਸਨ ਵੀ ਅਹਿਮ ਭੂਮਿਕਾ ਨਿਭਾਉਣਗੇ। ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਸੀ ਕਿ ਪ੍ਰਿਯੰਕਾ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ 'ਚ ਵੀ ਧਮਾਲਾਂ ਪਾਵੇਗੀ। ਇਸ ਤੋਂ ਇਲਾਵਾ ਇਹ ਫਿਲਮ ਸਿਨੇਮਾਘਰਾਂ 'ਚ 25 ਮਈ ਨੂੰ ਰਿਲੀਜ਼ ਹੋਵੇਗੀ।


Tags: Priyanka Chopra Miami Beach Baywatch Dwayne Johnson Bikini flaunt ਪ੍ਰਿਯੰਕਾ ਚੋਪੜਾ ਮਿਆਮੀ ਬੀਚ