FacebookTwitterg+Mail

Pics : ਮਿਸਟਰੀ ਗਰਲ ਨਾਲ ਰੋਮਾਂਸ ਕਰਦੇ ਰਣਬੀਰ ਦੀਆਂ ਇਹ ਤਸਵੀਰਾਂ ਹੋਈਆਂ ਵਾਇਰਲ

    1/9
16 May, 2017 01:49:57 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਸੰਜੇ ਦੱਤ ਦੀ ਬਾਇਓਪਿਕ 'ਤੇ ਆਧਾਰਿਤ ਫਿਲਮ 'ਚ ਕੰਮ ਕਰ ਰਹੇ ਹਨ। ਫਿਲਮ 'ਚ ਆਪਣੇ ਕਿਰਦਾਰਾਂ ਨੂੰ ਲੈ ਕੇ ਰਣਬੀਰ ਕਾਫੀ ਵਾਰ ਚਰਚਾ 'ਚ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਫਿਲਮ ਲਈ ਰਣਬੀਰ ਨੇ ਆਪਣੇ ਕਾਫੀ ਲੁਕ ਬਦਲੇ ਹਨ। ਹਾਲ ਹੀ 'ਚ ਰਣਬੀਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਣਬੀਰ ਮਿਸਟਰੀ ਗਰਲ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਰਣਬੀਰ ਦੀਆਂ ਇਹ ਤਸਵੀਰਾਂ ਇਕ ਸ਼ਾਟ ਐਡ ਦੀਆਂ ਹਨ। ਇਸ ਸਮੇਂ ਰਣਬੀਰ 'Macroman TVC' ਬਰਾਂਡ ਲਈ ਸ਼ੂਟ ਕਰ ਰਹੇ ਹਨ। ਇਹ ਤਸਵੀਰਾਂ ਸ਼ੂਟ ਦੌਰਾਨ ਦੀਆਂ ਹਨ ਜਿਨ੍ਹਾਂ ਨੂੰ ਰਣਬੀਰ ਦੇ ਫੈਨਜ਼ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਣਬੀਰ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਵੀ ਫਿਲਮ 'ਚ ਅਹਿਮ ਕਿਰਦਾਰ ਨਿਭਾਉਦੀਂ ਨਜ਼ਰ ਆਵੇਗੀ। ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋ ਸਕਦੀ ਹੈ।


Tags: Ranbir Kapoor Mystery Girl ad Macroman Romance ਰਣਬੀਰ ਕਪੂਰ ਮਿਸਟਰੀ ਗਰਲ