FacebookTwitterg+Mail

ਇਸ ਵਜ੍ਹਾ ਕਰਕੇ ਸੈਫ-ਕਰੀਨਾ ਨੇ ਤੋੜਿਆ ਕੋ-ਸਟਾਰ ਨਾਲ 'ਲਿੱਪ-ਲਾਕ' ਕਰਨ ਦਾ ਵਾਅਦਾ!

kareena kapoor
16 May, 2017 02:23:51 PM

ਮੁੰਬਈ— ਬਾਲੀਵੁੱਡ 'ਚ ਅਕਸਰ ਸਟਾਰ ਕਿਸਿੰਗ ਸੀਨਜ਼ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੇ ਹਨ। ਸੂਤਰਾਂ ਦੀ ਮੰਨੀਏ ਤਾਂ 2012 'ਚ ਵਿਆਹ ਕਰਨ ਤੋਂ ਬਾਅਦ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ ਇਹ ਤਹਿ ਕੀਤਾ ਸੀ ਕਿ ਪਰਦੇ 'ਤੇ ਕੋਸਟਾਰ ਨਾਲ ਕਿਸਿੰਗ ਸੀਨਜ਼ ਨਹੀਂ ਕਰਨਗੇ। ਹਾਲਾਂਕਿ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਕੀ ਐਂਡ ਕਾ' 'ਚ ਕਰੀਨਾ, ਅਰਜੁਨ ਨਾਲ ਲਿੱਪ-ਲਾਕ ਕਰਦੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸੈਫ ਵੀ ਫਿਲਮ 'ਰੰਗੂਨ' 'ਚ ਕੰਗਣਾ ਰਣੌਤ ਨਾਲ ਕਿਸਿੰਗ ਸੀਨ ਕਰਦੇ ਦਿਖਾਈ ਦਿੱਤੇ ਸਨ।

ਸੂਤਰਾਂ ਮੁਤਾਬਕ ਜਦੋਂ ਕਰੀਨਾ ਨਾਲ ਗੱਲਬਾਤ ਦੌਰਾਨ ਇਹ ਸਾਹਮਣੇ ਆਇਆ ਕਿ ਉਨ੍ਹਾਂ 'ਚ ਇਹ ਬਦਲਾਵ ਸੈਫ ਦੀ ਬੇਟੀ ਸਾਰਾ ਅਲੀ ਖਾਨ ਦੀ ਵਜ੍ਹਾ ਕਰਕੇ ਆਇਆ ਹੈ। ਕਰੀਨਾ ਦਾ ਕਹਿਣਾ ਹੈ ਕਿ ਸਕ੍ਰੀਨ 'ਤੇ ਕਿਸੇ ਵੀ ਕੋ-ਸਟਾਰ ਨਾਲ ਕਿਸਿੰਗ ਸੀਨ ਦੌਰਾਨ ਸਾਨੂੰ ਕਿਸੇ ਪ੍ਰਕਾਰ ਦੀ ਝਿਜਕ ਨਹੀਂ ਹੋਣੀ ਚਾਹੀਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸਾਰਾ ਨੇ ਇਹ ਸੁਝਾਅ ਦਿੱਤਾ ਹੋਵੇਗਾ ਕਿ ਕਰੀਨਾ ਅਤੇ ਸੈਫ ਕਿਸਿੰਗ ਸੀਨ ਨੂੰ ਵੀ ਬਾਕੀ ਸੀਨਜ਼ ਦੀ ਤਰ੍ਹਾਂ ਹੀ ਟ੍ਰੀਟ ਕਰਨ ਚਾਹੀਦਾ ਹੈ। ਇਸ ਤੋਂ ਇਲਾਵਾ ਸਾਰਾ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਰਾ ਜਲਦ ਹੀ ਬਾਲੀਵੁੱੱਡ 'ਚ ਵੀ ਕਦਮ ਰੱਖ ਸਕਦੀ ਹੈ।


Tags: Kareena Kapoor Saif Ali Khan kissing scenes Sara Ali Khan ਕਰੀਨਾ ਕਪੂਰ ਸੈਫ ਅਲੀ ਖਾਨ