FacebookTwitterg+Mail

ਰਿਲੀਜ਼ ਹੁੰਦਿਆਂ ਹੀ ਯੂਟਿਊਬ 'ਤੇ ਛਾਇਆ 'ਜੱਟੂ ਇੰਜੀਨੀਅਰ' ਦਾ ਗੀਤ 'ਜੋਸ਼ ਮੇਂ' (ਵੀਡੀਓ)

16 May, 2017 03:13:03 PM
ਜਲੰਧਰ— 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਜੱਟੂ ਇੰਜੀਨੀਅਰ' ਦਾ ਦੂਜਾ ਗੀਤ 'ਜੋਸ਼ ਮੇਂ' ਰਿਲੀਜ਼ ਹੁੰਦਿਆਂ ਹੀ ਯੂਟਿਊਬ 'ਤੇ ਛਾ ਗਿਆ ਹੈ। ਸੋਮਵਾਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਯੂਟਿਊਬ 'ਤੇ ਲਗਭਗ 17 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 'ਜੋਸ਼ ਮੇਂ' ਗੀਤ ਨੂੰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗਾਇਆ ਹੈ। ਦੱਸਣਯੋਗ ਹੈ ਕਿ ਇਸ ਗੀਤ ਦੇ ਬੋਲ, ਸੰਗੀਤ ਤੇ ਫਿਲਮਾਂਕਣ ਵੀ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਹੀ ਕੀਤਾ ਹੈ। ਗੀਤ 'ਚ ਗੁਰਮੀਤ ਰਾਮ ਰਹੀਮ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹਨ।
'ਜੱਟੂ ਇੰਜੀਨੀਅਰ' ਇਕ ਕਾਮੇਡੀ ਫਿਲਮ ਹੈ, ਜਿਸ 'ਚ ਸਮਾਜਿਕ ਸੁਨੇਹੇ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਿਲਮ 'ਚ ਡਬਲ ਰੋਲ ਨਿਭਾਅ ਰਹੇ ਹਨ। 'ਜੱਟੂ ਇੰਜੀਨੀਅਰ' ਦਾ ਨਿਰਦੇਸ਼ਨ ਡਾ. ਗੁਰੀਮਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੀ ਬੇਟੀ ਹਨੀਪ੍ਰੀਤ ਇੰਸਾਂ ਵਲੋਂ ਮਿਲ ਕੇ ਕੀਤਾ ਗਿਆ ਹੈ।

Tags: Jattu Engineer Josh Mein Gurmeet Ram Rahim ਜੱਟੂ ਇੰਜੀਨੀਅਰ ਜੋਸ਼ ਮੇਂ ਗੁਰਮੀਤ ਰਾਮ ਰਹੀਮ