FacebookTwitterg+Mail

ਜਦੋਂ ਟਾਈਗਰ ਸ਼ਰਾਫ ਦੀ ਹੀਰੋਇਨ ਨੂੰ ਖੁਦ ਦੇ ਘਰ ਚੋਂ ਦਿੱਤਾ ਗਿਆ ਧੱਕਾ!

    1/4
16 May, 2017 11:05:28 AM
ਮੁੰਬਈ— ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨਾਲ ਫਿਲਮ 'ਮੁੰਨਾ ਮਾਈਕਲ' 'ਚ ਕੰਮ ਕਰਨ ਵਾਲੀ ਅਦਾਕਾਰਾ ਨਿਧੀ ਅਗਰਵਾਲ ਜਿਸ ਫਲੈਟ 'ਚ ਉਹ ਰਹਿ ਰਹੀ ਸੀ, ਉਸ ਨੂੰ ਉਹ ਫਲੈਟ ਖਾਲੀ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਖ਼ਬਰਾਂ ਮੁਤਾਬਕ, ਨਿਧੀ ਬਾਂਦਰਾ ਦੇ ਇਕ ਫਲੈਟ 'ਚ ਆਪਣੇ ਕੁਝ ਕਾਲਜ ਫਰੈਂਡ ਨਾਲ ਰਹਿੰਦੀ ਸੀ, ਜਿਸ ਨੂੰ ਹੁਣ ਖਾਲੀ ਕਰਨ ਲਈ ਕਿਹਾ ਗਿਆ ਹੈ। ਦਰਅਸਲ, ਹਾਊਸਿੰਗ ਸੁਸਾਇਟੀ ਨੂੰ ਨਿਧੀ ਦੇ 'ਸਿੰਗਲ' ਹੋਣ ਤੋਂ ਪਰੇਸ਼ਾਨੀ ਹੈ। ਇਸ ਨਾਲ ਹੀ ਗੁਆਢੀਆਂ ਨੇ ਵੀ ਕਿਹਾ ਹੈ ਕਿ ਉਹ ਨਿਧੀ ਦਾ ਇਸ ਤਰ੍ਹਾਂ ਗੁਆਢ 'ਚ ਰਹਿਣ ਨਾਲ ਖੁਦ ਨੂੰ ਅਸੁਰੱਖਿਆ ਮਹਿਸੂਸ ਕਰਦੇ ਹਨ।
ਨਿਧੀ ਨੇ ਕਿਹਾ, ''ਮੈਂ ਪਿਛਲੇ 6 ਮਹੀਨੇ ਤੋਂ ਦੋਸਤ ਨਾਲ ਇਸ ਫਲੈਟ 'ਚ ਰਹਿੰਦੀ ਸੀ, ਪਰ ਅਚਾਨਕ ਹੁਣ ਸਾਡੇ ਤੋਂ ਇਹ ਘਰ ਖਾਲੀ ਕਰਵਾਇਆ ਜਾ ਰਿਹਾ ਹੈ। ਫਿਲਹਾਲ ਮੁੰਬਈ 'ਚ ਰਹਿਣ ਲਈ ਹੋਰ ਨਵੀਂ ਜਗ੍ਹਾਂ ਦੀ ਭਾਲ ਕਰਨਾ ਕਾਫੀ ਮੁਸ਼ਕਲ ਵਾਲਾ ਕੰਮ ਹੈ। ਦੱਸਣਾ ਚਾਹੁੰਦੇ ਹਾਂ ਕਿ ਟਾਈਗਰ ਸ਼ਰਾਫ ਅਤੇ ਨਿਧੀ ਅਗਰਵਾਲ ਦੀ ਫਿਲਮ 'ਮੁੰਨਾ ਮਾਈਕਲ' ਇਸ ਸਾਲ 21 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ 'ਚ ਇਨ੍ਹਾਂ ਦੋਵਾਂ ਤੋਂ ਇਲਾਵਾ ਨਵਾਜ਼ੂਦੀਨ ਸਿੱਦੀਕੀ ਵੀ ਹੈ।
ਨਿਧੀ ਅਗਰਵਾਲ ਹੈ ਕੌਣ
♦ 23 ਸਾਲ ਦੀ ਮਾਡਲ ਅਤੇ ਅਦਾਕਾਰਾ ਨਿਧੀ ਬੈਂਗਲੁਰੂ ਦੀ ਰਹਿਣ ਵਾਲੀ ਹੈ। ਉਹ ਕਥੱਕ ਅਤੇ ਬੈਲੇ ਦੀ ਟ੍ਰੇਂਡ ਡਾਂਸਰ ਹੈ। ਉਸ ਨੇ ਬਿਜ਼ਨੈੱਸ 'ਚ ਗ੍ਰੈਜੂਏਸ਼ਨ ਕੀਤੀ ਹੈ। 'ਮੁੰਨਾ ਮਾਈਕਲ' ਉਸ ਦੀ ਡੈਬਿਊ ਫਿਲਮ ਹੈ। ਫਿਲਮ ਦੇ ਡਾਇਰੈਕਟਰ ਸ਼ੱਭੀਰ ਖ਼ਾਨ ਜਦੋਂਕਿ ਪ੍ਰੋਡਿਊਸਰ ਵਿੱਕੀ ਰਾਜਾਨੀ ਹੈ।

Tags: Tiger ShroffMunna MichaelNidhi Agarwalflatਟਾਈਗਰ ਸ਼ਰਾਫਮੁੰਨਾ ਮਾਈਕਲਨਿਧੀ ਅਗਰਵਾਲਫਲੈਟ