FacebookTwitterg+Mail

ਬਾਕਸ ਆਫਿਸ 'ਤੇ ਅਸਫਲ ਰਹੀ 'ਮੇਰੀ ਪਿਆਰੀ ਬਿੰਦੂ', ਜਾਣੋ ਤਿੰਨ ਦਿਨਾਂ ਦੀ ਕਮਾਈ

meri pyaari bindu
16 May, 2017 04:35:03 PM

ਮੁੰਬਈ— ਨਿਰਦੇਸ਼ਕ ਅਕਸ਼ੈ ਰੋਏ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੇਰੀ ਪਿਆਰੀ ਬਿੰਦੂ' ਹਾਲ ਹੀ 'ਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਕੋਈ ਖਾਸ ਕਮਾਲ ਨਹੀਂ ਕਰ ਪਾਈ ਹੈ। ਫਿਲਮ 'ਮੇਰੀ ਪਿਆਰੀ ਬਿੰਦੂ' ਆਪਣੇ ਓਪਨਿੰਗ ਵੀਕੈਂਡ 'ਚ ਬਾਕਸ ਆਫਿਸ 'ਤੇ 6.50 ਕਰੋੜ ਦੀ ਕਮਾਈ ਕਰ ਪਾਈ ਹੈ। ਇਸ ਫਿਲਮ ਨੇ ਪਹਿਲੇ ਦਿਨ 1.75 ਕਰੋੜ ਦੂਜੇ ਦਿਨ 2.25 ਕਰੋੜ ਅਤੇ ਤੀਜੇ ਦਿਨ 2.50 ਕਰੋੜ ਦੀ ਕਮਾਈ ਕੀਤੀ ਹੈ। ਕੁਲ ਮਿਲਾ ਕੇ ਇਹ ਫਿਲਮ ਬਾਕਸ ਆਫਿਸ 'ਤੇ ਸਿਰਫ 6.50 ਕਰੋੜ ਦਾ ਕਾਰੋਬਾਰ ਕਰ ਪਾਈ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਮੇਰੀ ਪਿਆਰੀ ਬਿੰਦੂ' ਭਾਰਤ 'ਚ 750 ਸਕ੍ਰੀਨਜ਼ ਅਤੇ ਵਿਦੇਸ਼ਾ 'ਚ 325 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਬਣਾਉਣ 'ਚ ਕੁਲ 22 ਕਰੋੜ ਦਾ ਬਜਟ ਸਾਹਮਣੇ ਆਇਆ ਸੀ। ਫਿਲਮ 'ਚ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਇਕ ਲੇਖਕ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਚ ਪਰਿਣੀਤੀ ਵੀ ਇਕ ਅਭਿਨੇਤਰੀ ਦੀ ਭੂਮਿਕਾ ਨਿਭਾਅ ਰਹੀ ਹੈ।


Tags: Meri Pyaari Bindu Ayushmann Khurrana Parineeti Chopra Box office Collection ਮੇਰੀ ਪਿਆਰੀ ਬਿੰਦੂ ਬਾਕਸ ਆਫਿਸ