FacebookTwitterg+Mail

'ਮੇਰੀ ਪਿਆਰੀ ਬਿੰਦੂ' ਤੋਂ ਥੋੜ੍ਹਾ ਵੱਧ ਕਮਾ ਗਈ 'ਸਰਕਾਰ 3', ਜਾਣੋ ਵੀਕੈਂਡ ਦੀ ਕਮਾਈ

amitabh bachchan
16 May, 2017 04:57:43 PM

ਮੁੰਬਈ— ਨਿਰਦੇਸ਼ਕ ਰਾਮਗੋਪਾਲ ਵਰਮਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਰਕਾਰ 3' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਕੋਈ ਖਾਸ ਕਮਾਲ ਨਹੀਂ ਕਰ ਪਾਈ ਹੈ। ਫਿਲਮ ਨੇ ਆਪਣੇ ਓਪਨਿੰਗ ਵੀਕੈਂਡ 'ਚ ਸਿਰਫ 6.75 ਕਰੋੜ ਦਾ ਕਮਾਈ ਕਰ ਪਾਈ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 2.10 ਕਰੋੜ, ਦੂਜੇ ਦਿਨ 2.25 ਕਰੋੜ ਅਤੇ ਤੀਜੇ ਦਿਨ 2.40 ਕਰੋੜ ਦੀ ਕਾਰੋਬਾਰ ਕੀਤਾ ਹੈ। ਫਿਲਮ ਨੇ ਕੁਲ ਮਿਲਾ ਕੇ ਸਿਰਫ 6.75 ਕਰੋੜ ਦੀ ਕਮਾਈ ਕਰ ਪਾਈ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਸਰਕਾਰ 3' 'ਚ ਬਾਲੀਵੁੱਡ ਮੈਗਸਟਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਰਾਮਗੋਪਾਲ ਵਰਮਾ ਦੀ 'ਸਰਕਾਰ' ਸੀਰੀਜ਼ ਦੀ ਤੀਜੀ ਫਿਲਮ ਹੈ। ਇਸ ਫਿਲਮ 'ਚ ਅਮਿਤਾਭ ਤੋਂ ਇਲਾਵਾ ਮਨੋਜ ਵਾਜਪਾਈ, ਯਾਮੀ ਗੌਤਮ, ਰੋਨਿਤ ਰਾਏ ਅਤੇ ਜੈਕੀ ਸ਼ਰਾਫ ਵਰਗੇ ਸਟਾਰਰ ਫਿਲਮ 'ਚ ਅਹਿਮ ਕਿਰਦਾਰਾਂ 'ਚ ਨਜ਼ਰ ਆਏ ਹਨ। ਇਸ ਤੋਂ ਇਲਾਵਾ ਇਸ ਸਮੇਂ ਨਿਰਦੇਸ਼ਕ ਐਸ ਐਸ ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ।


Tags: Amitabh Bachchan Ram Gopal Varma Sarkar 3 Box office Collection ਰਾਮਗੋਪਾਲ ਵਰਮਾ ਸਰਕਾਰ 3