FacebookTwitterg+Mail

ਮਾਂ ਬਣਨ ਤੋਂ ਬਾਅਦ ਕਰੀਨਾ ਨੇ 'Royal Look' 'ਚ ਕਰਵਾਇਆ ਫੋਟੋਸ਼ੂਟ (ਦੇਖੋ ਤਸਵੀਰਾਂ)

    1/12
16 May, 2017 06:09:35 PM
ਮੁੰਬਈ— ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਹਮੇਸ਼ਾ ਆਪਣੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਫਿਰ ਭਾਵੇਂ ਉਹ ਗਰਭਵਤੀ ਸਮੇਂ ਦੌਰਾਨ ਰੈੱਡ ਕਾਰਪੇਟ 'ਤੇ ਨਜ਼ਰ ਆਉਣ ਦੀ ਗੱਲ ਹੋਵੇ ਜਾਂ ਫਿਰ ਬੇਟੇ ਤੈਮੂਰ ਦੇ ਜਨਮ ਤੋਂ ਬਾਅਦ ਇਕਦਮ ਕੈਮਰੇ ਸਾਹਮਣੇ ਆਉਣ ਬਾਰੇ ਹੋਵੇ। ਕਰੀਨਾ ਨੇ ਕਦੇ ਵੀ ਆਪਣੇ ਪ੍ਰਸ਼ੰਸ਼ਕਾਂ ਨੂੰ ਕਿਸੇ ਗੱਲ ਤੋਂ ਨਰਾਜ਼ ਨਹੀਂ ਕੀਤਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਕੁਝ ਹੀ ਦਿਨ ਹੀ ਦਿਨ ਪਹਿਲਾ ਉਹ ਗੋਆ 'ਚ ਇਕ ਫੋਟੋਸ਼ੂਟ ਲਈ ਪਹੁੰਚੀ। ਇਸ ਫੋਟੋਸ਼ੂਟ ਦੀਆਂ ਹਾਲ ਹੀ 'ਚ ਤਸਵੀਰਾਂ ਸਾਹਮਣੇ ਆਈਆਂ। ਇਨ੍ਹਾਂ ਤਸਵੀਰਾਂ 'ਚ ਉਸ ਦਾ 'gorgeous' ਰਾਇਲ ਲੁੱਕ ਦੇਖਣ ਨੂੰ ਮਿਲਿਆ। ਕਰੀਨਾ ਦੀਆਂ ਇਨ੍ਹਾਂ ਤਸਵੀਰਾਂ ਦੀ ਚਰਚਾ ਖੂਬ ਹੋ ਰਹੀ ਹੈ। ਇਸ ਫੋਟੋਸ਼ੂਟ 'ਚ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹੈ।
ਕਰੀਨਾ ਨੇ ਇਹ ਫੋਟੋਸ਼ੂਟ ਇਕ ਮੈਗਜ਼ੀਨ ਲਈ ਕਰਵਾਇਆ ਹੈ ਅਤੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਵੀ ਪੋਸਟ ਕੀਤੀਆਂ ਹਨ। ਕਰੀਨਾ ਜਲਦੀ ਹੀ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਉਣ ਵਾਲੀ ਹੈ। ਅੱਗੇ ਦੇਖੋ ਫੋਟੋਸ਼ੂਟ ਦੀਆਂ ਕੁਝ ਖੂਬਸੂਰਤ ਤਸਵੀਰਾਂ।

Tags: Kareena KapoorRoyal lookInstagramphotoshootਕਰੀਨਾ ਕਪੂਰ ਖ਼ਾਨਰਾਇਲ ਲੁੱਕਫੋਟੋਸ਼ੂਟਇੰਸਟਾਗਰਾਮ