FacebookTwitterg+Mail

ਸ਼ਿਲਪਾ ਤੇ ਰਾਜ ਕੁੰਦਰਾ ਨੇ ਠੋਕਿਆ ਇਸ ਬਿਜ਼ਨੈੱਸਮੈਨ 'ਤੇ 100 ਕਰੋੜ ਦੀ ਮਾਣਹਾਨੀ ਦਾ ਕੇਸ

shilpa raj kunda
16 May, 2017 06:57:34 PM
ਮੁੰਬਈ— ਫਿਲਮ ਅਭਿਨੇਤਰੀ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਨੂੰ ਕੁਝ ਸਮਾਂ ਪਹਿਲਾਂ ਬਿਜ਼ਨੈੱਸਮੈਨ ਰਵੀ ਮੋਹਨਲਾਲ ਭਲੌਟੀਆ ਨੇ ਕਾਨੂੰਨੀ ਨੋਟਿਸ ਭੇਜਿਆ ਸੀ। ਰਵੀ ਭਲੌਟੀਆ ਟੈਕਸਟਾਈਲ ਬਿਜ਼ਨੈੱਸਮੈਨ ਹਨ ਤੇ ਉਨ੍ਹਾਂ ਨੇ ਰਾਜ ਤੇ ਸ਼ਿਲਪਾ 'ਤੇ 24 ਲੱਖ ਦੀ ਬੇਈਮਾਨੀ ਦਾ ਦੋਸ਼ ਲਗਾਇਆ ਸੀ।
ਦੱਸਣਯੋਗ ਹੈ ਕਿ ਰਵੀ ਭਲੌਟੀਆ ਨੇ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੂੰ ਸ਼ਰੇਆਮ ਬੇਈਮਾਨ ਤਕ ਕਿਹਾ ਸੀ। ਰਾਜ ਕੁੰਦਰਾ ਨੇ ਇਸ ਗੱਲ ਦਾ ਖੰਡਨ ਕਰਦਿਆਂ ਬਾਂਬੇ ਹਾਈਕੋਰਟ 'ਚ ਪਟੀਸ਼ਨ ਦਰਜ ਕਰਵਾਈ ਹੈ। ਰਾਜ ਕੁੰਦਰਾ ਤੇ ਉਸ ਦੀ ਪਤਨੀ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਖੁਦ ਤਾਂ ਗੱਲ ਨਹੀਂ ਕੀਤੀ ਪਰ ਉਨ੍ਹਾਂ ਵਲੋਂ ਬਿਆਨ ਜ਼ਰੂਰ ਜਾਰੀ ਹੋਇਆ, ਜਿਸ ਦੇ ਮੁਤਾਬਕ ਇਸ ਖਬਰ ਦੀ ਪੁਸ਼ਟੀ ਹੋਈ ਹੈ। ਰਾਜ ਤੇ ਸ਼ਿਲਪਾ ਨੇ ਰਵੀ ਮੋਹਨਲਾਲ ਭਲੌਟੀਆ 'ਤੇ 100 ਕਰੋੜ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।
ਕੁਝ ਸਮਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਮਹਾਰਾਸ਼ਟਰਾ ਪੁਲਸ ਨੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਇਹ ਮਾਮਲਾ ਇਕ ਬਿਜ਼ਨੈੱਸਮੈਨ ਨੇ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੀ ਕੰਪਨੀ ਬੈਸਟ ਡੀਲ ਟੀ. ਵੀ. ਦੇ ਇਕ ਮਾਮਲੇ 'ਚ ਉਨ੍ਹਾਂ ਖਿਲਾਫ ਦਰਜ ਕਰਵਾਇਆ ਸੀ।
ਪੀੜਤ ਬਿਜ਼ਨੈੱਸਮੈਨ ਚਾਰ ਮਹੀਨਿਆਂ ਤਕ ਪੁਲਸ ਸਟੇਸ਼ਨ ਦੇ ਚੱਕਰ ਕੱਟਦਾ ਰਿਹਾ ਪਰ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ ਸੀ। ਉਦੋਂ ਪੀੜਤ ਨੇ ਕਮਿਸ਼ਨਰ ਨਾਲ ਮਿਲ ਕੇ ਗੁਹਾਰ ਲਗਾਈ। ਬਾਅਦ 'ਚ ਪੁਲਸ ਕਮਿਸ਼ਨਰ ਦੇ ਹੁਕਮ 'ਤੇ ਹੀ ਕੋਂਨਗਾਂਵ ਪੁਲਸ ਨੇ 5 ਲੋਕਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 420, 406 ਦੇ ਤਹਿਤ ਐੱਫ. ਆਈ. ਆਰ. ਦਰਜ ਹੋਈ ਸੀ।

Tags: Shilpa Shetty Raj Kundra ਸ਼ਿਲਪਾ ਸ਼ੈੱਟੀ ਰਾਜ ਕੁੰਦਰਾ