FacebookTwitterg+Mail

ਗੁੱਥੀ ਦੀ ਕਾਮੇਡੀ 'ਤੇ ਖੂਬ ਹੱਸਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਕਿਹਾ ਕੁਝ ਅਜਿਹਾ....

    1/3
16 May, 2017 07:15:30 PM

ਮੁੰਬਈ— ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਭਾਵੇ ਟੀ. ਵੀ. 'ਤੇ ਨਜ਼ਰ ਨਹੀਂ ਆ ਰਹੇ ਹਨ ਪਰ ਉਨ੍ਹਾਂ ਆਪਣੀ ਕਾਮੇਡੀ ਨਾਲ ਆਪਣੇ ਫੈਨਜ਼ ਨੂੰ ਅੱਜ ਵੀ ਹਸਾਉਣਾ ਬੰਦ ਨਹੀਂ ਕੀਤਾ ਹੈ। ਹਾਲ ਹੀ 'ਚ ਸੁਨੀਲ ਆਪਣੇ ਇਕ ਲਾਈਵ ਇਵੈਂਟ ਦੌਰਾਨ ਦੁਬਈ ਪਹੁੰਚੇ ਹਨ। ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸੈੱਟੀ ਵੀ ਇਸ ਇਵੈਂਟ ਦਾ ਹਿੱਸਾ ਬਣੀ ਹੋਈ ਸੀ। ਸ਼ਿਲਪਾ ਨੇ ਇਸ ਇਵੈਂਟ ਦੀ ਜਾਣਕਾਰੀ ਆਪਣੇ ਟਵੀਟਰ ਅਕਾਊਂਟ 'ਤੇ ਸ਼ੇਅਰ ਕਰਦੇ ਲਿਖਿਆ, ''ਅੱਜ ਖੂਬ ਹੱਸਣ ਦਾ ਮੌਕਾ ਮਿਲਿਆ, ਮੋਸਟ ਟੈਲੇਂਟੇਡ ਡਾ. ਮਸ਼ਹੂਰ ਗੁਲਾਟੀ ਦਾ ਧੰਨਵਾਦ।'' ਸੁਨੀਲ ਗਰੋਵਰ ਨੇ ਇਸ ਟਵੀਟ ਦੇ ਜਵਾਬ 'ਚ ਲਿਖਿਆ, ''ਤੁਹਾਡਾ ਧੰਨਵਾਦ, ਤੁਸੀਂ ਹਾਸੇ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਹੋ, ਤੁਹਾਨੂੰ ਹੌਟ ਨਹੀਂ ਬੋਲਾਗਾ, ਕਿਉਂਕਿ ਕੁੰਦਰਾ ਸਾਹਬ ਵੀ ਟਵੀਟਰ 'ਤੇ ਮੌਜੂਦ ਹਨ।

ਜ਼ਿਕਰਯੋਗ ਹੈ ਕਿ ਸੁਨੀਲ ਦੇ ਫੈਨਜ਼ ਨੇ ਇਸ ਗੱਲ 'ਤੇ ਰਾਜਕੁੰਦਰਾ ਨਾਲ ਰਿੰਕੂ ਭਾਬੀ ਵਾਲੇ ਅਵਤਾਰ 'ਚ ਟਵੀਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਸੁਨੀਲ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ, ''ਜਦੋਂ ਅਸੀਂ ਲੋਕ ਦੁਬਈ 'ਚ ਇਵੈਂਟ 'ਚ ਮੌਜੂਦ ਸੀ ਤਾਂ ਤੁਸੀਂ ਦੇਖੋ ਸ਼ਿਲਪਾ ਜੀ ਮੁੰਬਈ 'ਚ ਕੀ ਹੋ ਰਿਹਾ ਹੈ। ਇਸ ਤੋਂ ਇਲਾਵਾ ਸੁਨੀਲ ਇਨ੍ਹੀਂ ਦਿਨੀਂ ਦੇਸ਼ ਤੋਂ ਇਲਾਵਾ ਵਿਦੇਸ਼ਾ 'ਚ ਲਾਈਵ ਇਵੈਂਟ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ।


Tags: Sunil Grover Shilpa Shetty Live Show dubai Raj Kundra ਸੁਨੀਲ ਗਰੋਵਰ ਲਾਈਵ ਇਵੈਂਟ