FacebookTwitterg+Mail

ਜਾਣੋ 'ਬਾਹੂਬਲੀ 2' ਦੀ ਸਫਲਤਾ 'ਤੇ ਰਣਵੀਰ ਸਿੰਘ ਦਾ ਕੀ ਕਹਿਣਾ ਹੈ

ranveer singh
16 May, 2017 07:54:31 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਬਾਹੂਬਲੀ 2' ਦੀ ਸ਼ਾਨਦਾਰ ਕਾਮਯਾਬੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟ 'ਤੇ ਕਿਹਾ, ''ਬਾਹੂਬਲੀ...ਸ਼ਾਨਦਾਰ..'' 'ਬਾਹੂਬਲੀ 2' ਨੇ ਵਰਲਡਵਾਈਡ ਹੁਣ ਤਕ ਲੱਗਭਗ 1400 ਕਰੋੜ ਦਾ ਆਂਕੜਾ ਪਾਰ ਕਰ ਚੁੱਕੀ ਹੈ। ਇਸ ਟਵੀਟ ਦੇ ਜਵਾਬ 'ਚ ਫਿਲਮ ਦੇ ਨਿਰਦੇਸ਼ਕ ਰਾਜਮੌਲੀ ਨੇ ਟਵੀਟ ਕਰ ਰਣਵੀਰ ਨੂੰ ਕਿਹਾ, ''ਬਹੁਤ ਬਹੁਤ ਧੰਨਵਾਦ ਤੁਹਾਡਾ ਰਣਵੀਰ।'' ਇਸ ਤੋਂ ਇਲਾਵਾ ਇਸ ਫਿਲਮ ਦੇ ਹਿੰਦੀ ਵਰਜਨ ਲੱਗਭਗ 400 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਐਸੱ. ਐਸੱ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਧਮਾਲਾ ਪਾ ਰਹੀ ਹੈ। ਫਿਲਮ ਨੇ ਰਿਲੀਜ਼ ਹੋਣ 'ਤੇ ਕੁਝ ਦਿਨ੍ਹਾਂ 'ਚ ਹੀ ਕਈ ਰਿਕਾਰਡਸ ਆਪਣੇ ਨਾਂ ਬਣਾ ਲਏ ਸੀ। ਫਿਲਮ 'ਚ ਪ੍ਰਭਾਸ ਅਤੇ ਰਾਨਾ ਦਗੂਬਤੀ ਇਕ ਅਹਿਮ ਕਿਰਦਾਰ 'ਚ ਨਜ਼ਰ ਆਏ ਹਨ। ਇਸ ਤੋਂ ਇਲਾਵਾ ਫਿਲਮ 'ਚ ਤਮੰਨਾ ਭਾਟੀਆ, ਰਾਮਿਆ ਕ੍ਰਿਸ਼ਨਣ, ਅਨੁਸ਼ਕਾ ਸ਼ੈੱਟੀ, ਸਤਿਆ ਰਾਜ (ਕਟੱਪਾ) ਵਰਗੇ ਸਟਾਰ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਏ ਹਨ।


Tags: Ranveer Singh bahubali S S Rajamouli Prabhas thanks ਰਣਵੀਰ ਸਿੰਘ ਬਾਹੂਬਲੀ 2