FacebookTwitterg+Mail

ਵੀਰ ਦਾਸ ਪਾਕਿਸਤਾਨ 'ਚ ਕਰ ਸਕਦਾ ਹੈ ਲਾਈਵ ਸ਼ੋਅ

vir das
16 May, 2017 08:23:03 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਤੇ ਕਾਮੇਡੀਅਨ ਵੀਰ ਦਾਸ ਆਪਣੇ ਵਿਸ਼ਵ ਦੌਰੇ ਦੌਰਾਨ ਪਾਕਿਸਤਾਨ 'ਚ ਲਾਈਵ ਸ਼ੋਅ ਕਰ ਸਕਦੇ ਹਨ। ਆਉਣ ਵਾਲੇ ਸਮੇਂ 'ਚ ਵੀ ਇਹ ਅਭਿਨੇਤਾ ਆਪਣੀ ਵਿਦੇਸ਼ੀ ਯਾਤਰਾ 'ਚ ਵਿਅਸਥ ਹੈ। ਉਹ 2018 ਤਕ 26 ਦੇਸ਼ਾ ਦੀ ਯਾਤਰਾ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਅੱਗਲੇ ਹਫਤੇ ਇਹ ਅਭਿਨੇਤਾ ਅਸਟਰੇਲੀਆ 'ਚ ਇਕ ਹੋਰ ਸ਼ੋਅ ਕਰਨ ਜਾ ਰਿਹਾ ਹੈ ਕਿਉਂਕਿ ਪਹਿਲੇ ਨਾਲੋ ਨਿਰਧਾਰਿਤ ਸ਼ੋਅ ਦੀਆਂ ਸਭ ਟਿਕਟਾਂ ਵਿੱਕ ਚੁੱਕੀਆਂ ਸਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੈਂਕੜੇ ਲੋਕਾਂ ਨੇ ਵੀਰ ਦਾਸ ਨੂੰ ਇਕ ਵਿਸ਼ੇਸ਼ ਸ਼ੋਅ ਪੇਸ਼ ਕਰਨ ਦੇ ਚੱਕਰ 'ਚ ਪੱਤਰ ਲਿਖਿਆ ਹੈ। ਇਸ ਤੋਂ ਇਲਾਵਾ ਵੀਰ ਨੇ ਆਪਣੇ ਬਿਆਨ 'ਚ ਕਿਹਾ, ''ਮੇਰਾ ਨੈੱਟਫਿਕਸ ਸਪੈਸ਼ਲ 'ਐਬਰੋਡ ਅੰਡਰਸਟੈਡਿੰਗ ਥੋੜਾ ਭਾਰਤ ਅਤੇ ਪਾਕਿਸਤਾਨ ਬਾਰੇ ਵੀ ਗੱਲ ਕਰਦਾ ਹੈ। ਇਹ ਸਾਡੇ ਵਿਚਕਾਰ ਹੋਏ ਮਤਭੇਦ ਨੂੰ ਵੱਖ ਕਰਨ ਅਤੇ ਇਕ ਦੂਜੇ ਦੀ ਦੋਸਤੀ ਬਾਰੇ ਹੈ, ਮੈਨੂੰ ਲੱਗਦਾ ਹੈ ਕਿ ਇਕ ਲਾਈਵ ਸ਼ੋਅ ਬਹੁਤ ਵਧੀਆ ਰਹੇਗਾ ਤੇ ਮੈਨੂੰ ਆਸ਼ਾ ਵੀ ਅਜਿਹਾ ਹੀ ਹੋਵੇਗਾ।''


Tags: Vir Das Live Shows Pakistan Australia Ticket ਵੀਰ ਦਾਸ ਲਾਈਵ ਸ਼ੋਅ