FacebookTwitterg+Mail

B'day Spl: ਜਦੋਂ ਏਅਰਹੋਸਟੇਸ ਨੂੰ ਦਿਲ ਦੇ ਬੈਠੇ ਸੀ 'ਪੰਕਜ ਉਧਾਸ', ਇਸ ਤਰ੍ਹਾਂ ਕੀਤਾ ਪਿਆਰ ਦਾ ਇਜ਼ਹਾਰ

    1/5
17 May, 2017 06:02:34 PM
ਮੁੰਬਈ— ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 17 ਮਈ, 1951 ਨੂੰ ਜੇਤਪੁਰ, ਗੁਜਰਾਤ 'ਚ ਹੋਇਆ। ਪੰਕਜ ਨੇ ਗਜਲ ਦੀ ਦੁਨੀਆ 'ਚ ਖੂਬਨਾਮ ਕਮਾਇਆ। ਇਸ ਨਾਲ ਹੀ ਉਨ੍ਹਾਂ ਦੀ ਲਵ ਜ਼ਿੰਦਗੀ ਵੀ ਕਿਸੇ ਕਹਾਣੀ ਨਾਲੋਂ ਘੱਟ ਨਹੀਂ ਹੈ। ਇਹ ਗੱਲ 70 ਦਹਾਕੇ ਦੀ ਹੈ ਜਦੋਂ ਪੰਕਜ ਨੇ ਆਪਣੇ ਗੁਆਂਢੀ ਦੇ ਘਰ 'ਚ ਫਰੀਦਾ (ਪੰਕਜ ਉਧਾਸ ਦੀ ਪਤਨੀ) ਨੂੰ ਪਹਿਲੀ ਵਾਰਦੇਖਿਆ ਸੀ ਅਤੇ ਬਸ ਦੇਖਦੇ ਹੀ ਉਸ ਨੂੰ ਆਪਣਾ ਦਿਲ ਦੇ ਬੈਠੇ ਸੀ। ਗੁਆਂਢੀ ਨੇ ਉਨ੍ਹਾਂ ਦਾ ਅਤੇ ਫਰੀਦਾ ਦੀ ਪਹਿਲੀ ਮੁਲਾਕਾਤ ਵੀ ਕਰਵਾਈ ਸੀ। ਉਸ ਸਮੇਂ ਪੰਕਜ ਗ੍ਰੈਜ਼ੂਏਸ਼ਨ ਕਰ ਰਹੇ ਸਨ ਅਤੇ ਫਰੀਦਾ ਏਅਰਹੋਸਟੇਸ ਸੀ। ਦੋਵਾਂ 'ਚ ਦੋਸਤੀ ਹੋਈ ਅਤੇ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ। ਕੁਝ ਹੀ ਮਹੀਨੇ 'ਚ ਦੋਵੇਂ ਇਕ ਦੂਜੇ ਦੇ ਬੇਹੱਦ ਨਜ਼ਦੀਕ ਆ ਗਏ।
ਪੰਕਜ ਦਾ ਪਰਿਵਾਰ ਸੀ ਰਾਜੀ
ਪੰਕਜ ਦਾ ਪਰਿਵਾਰ ਦਾ ਰਿਐਕਸ਼ਨ ਉਨ੍ਹਾਂ 'ਤੇ ਫਰੀਦਾ ਦੇ ਰਿਸ਼ਤੇ ਨੂੰ ਲੈ ਕੇ ਰਾਜੀ ਸਨ, ਪਰ ਫਰੀਦਾ ਉਂਝ ਪਾਰਸੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਇਸ ਲਈ ਉਨ੍ਹਾਂ ਦੀ ਕੰਮਿਊਨਿਟੀ ਨੂੰ ਉਸ 'ਤੇ ਇਤਰਾਜ਼ ਸੀ। ਇਸ ਦੀ ਵਜ੍ਹਾ ਇਹ ਸੀ ਉਸ ਦੇ ਕੰਮਿਊਨਿਟੀ 'ਚ ਜਾਤ ਤੋਂ ਬਾਹਰ ਹੋ ਕੇ ਵਿਆਹ ਕਰਨ 'ਤੇ ਪਾਬੰਧੀ ਸੀ। ਇਸ ਵਜ੍ਹਾ ਨਾਲ ਪੰਕਜ ਅਤੇ ਫਰੀਦਾ ਨੇ ਤੈਅ ਕੀਤਾ ਵਿਆਹ ਫਿਰ ਹੀ ਕਰਨਗੇ, ਜਦੋਂ ਤੱਕ ਦੋਵਾਂ ਨੂੰ ਮਾਤਾ-ਪਿਤਾ ਦਾ ਆਸ਼ੀਰਵਾਦ ਨਹੀਂਮਿਲੇਗਾ।
ਗਜ਼ਲ ਦੀ ਦੁਨੀਆ 'ਚ ਰੱਖਿਆ ਕਦਮ
► ਤਿੰਨ ਭਾਰਵਾਂ 'ਚ ਪੰਕਜ਼ ਸਭ ਤੋਂ ਛੋਟੇ ਹਨ। ਉਨ੍ਹਾਂ ਦੇ ਦੋਵੇਂ ਭਰਾ ਮਨਹਰ ਉਧਾਸ ਅਤੇ ਨਿਰਮਲ ਉਧਾਸ ਮਿਊਜ਼ਿਕ ਦੀ ਫੀਲਡ 'ਚ ਸਨ। ਇਸ ਲਈ ਪੰਕਜ਼ ਦਾ ਝੁਕਾਅ ਵੀ ਐਲਬਮ 'ਚ ਸੀ। ਉਨ੍ਹਾਂ ਨੇ ਗਜ਼ਲ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ। ਉਸ ਨੇ 1980 'ਚ ਆਪਣਾ ਐਲਬਮ 'ਆਹਟ' ਨਾਮ ਦਾ ਕੱਢਿਆ। ਪਹਿਲਾ ਐਲਬਮ ਲਾਂਚ ਹੁੰਦੇ ਹੀ ਉਨ੍ਹਾਂ ਨੇ ਬਾਲੀਵੁੱਡ ਦੇ ਗਾਇਕੀ ਦੇ ਆਫਰ ਆਉਣ ਲੱਗੇ। ਉਨ੍ਹਾਂ ਨੇ 1981 'ਚ ਉਨ੍ਹਾਂ ਦਾ ਐਲਬਮ 'ਤਰਨੁੰਮ' ਅਤੇ 1982 'ਚ 'ਮਹਿਫ਼ਲ' ਲਾਂਚ ਹੋਇਆ।
ਫਰੀਦਾ ਦੇ ਪਿਤਾ ਨਾਲ ਮੁਲਾਕਾਤ
► ਤਿੰਨ ਐਲਬਮ ਲਾਂਚ ਹੋਣ ਤੋਂ ਬਾਅਦ ਪੰਕਜ ਗਾਇਕੀ ਦੀ ਦੁਨੀਆ 'ਚ ਮਸ਼ਹੂਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਫਰੀਦਾ ਦੇ ਪਿਤਾ ਨਾਲ ਮਿਲਣ ਬਾਰੇ ਸੋਚਿਆ। ਉਹ ਫਰੀਦਾ ਦੇ ਪਿਤਾ ਨੂੰ ਮਿਲਣ ਗਏ, ਜੋ ਕਿ ਰਿਟਾਇਰ ਪੁਲਸ ਅਫਸਰ ਵੀ ਸਨ। ਪੰਕਜ਼ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਹ ਫਰੀਦਾ ਦੇ ਪਿਤਾ ਨੂੰ ਮਿਲਣ ਗਿਆ, ਬੇਹੱਦ ਨਰਵਸ ਸਨ।
ਪਹਿਲੀ ਸਟੇਜ਼ ਪੇਸ਼ਕਾਰੀ 'ਚ ਮਿਲੇ ਸਨ 51 ਰੁਪਏ
► 1951 'ਚ ਜਦੋਂ ਚੀਨ-ਭਾਰਤ ਦੇ ਵਿਚਕਾਰ ਜੰਗ ਲੱਗੀ ਹੋਈ ਸੀ ਤਾਂ ਇਸ ਦੌਰਾਨ ਇਕ ਸਟੇਜ਼ ਪ੍ਰੋਗਰਾਮ 'ਚ ਪੰਕਜ ਉਧਾਸ ਨੂੰ ਗਾਣੇ ਦਾ ਮੌਕਾ ਮਿਲਿਆ। 11 ਸਾਲ ਦੇ ਪੰਕਜ ਨੇ 'ਏ ਮਰੇ ਵਤਨ ਕੇ ਲੋਗੋ..' ਗਾਣਾ ਗਾਇਆ ਸੀ। ਉਨ੍ਹਾਂ ਦਾ ਹੋਸਲਾ ਵਧਾਉਣ ਲਈ ਇਨਾਮ 'ਚ 51 ਰੁਪਏ ਦਿੱਤੇ ਗਏ ਸਨ। ਪੰਕਜ ਉਧਾਸ ਦੇ 40 ਐਲਬਮ ਨਿਕਲੇ।

Tags: Pankaj UdhasBirthdayGhazal Singerinterviewਪੰਕਜ ਉਧਾਸਜਨਮਦਿਨਗਜ਼ਲ ਗਾਇਕਇੰਟਰਵਿਊ