FacebookTwitterg+Mail

ਬੇਬੀ ਤੈਮੂਰ ਨਾਲ ਸੈਰ-ਸਪਾਟੇ ਲਈ ਨਿਕਲੀ ਬੇਬੋ, ਵਾਇਰਲ ਹੋਈਆਂ ਤਸਵੀਰਾਂ

    1/7
17 May, 2017 04:36:41 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਆਪਣੇ ਬੇਟੇ ਤੈਮੂਰ ਨੂੰ ਲੈ ਕੇ ਬੀਤੇ ਦਿਨੀਂ ਘੁੰਮਣ ਲਈ ਨਿਕਲੀ ਸੀ। ਇਸ ਦੌਰਾਨ ਉਨ੍ਹਾਂ ਦੋਵਾਂ ਦੀਆਂ ਕੁੱਝ ਤਸਵੀਰਾਂ ਕਲਿੱਕ ਕੀਤੀਆਂ ਗਈਆ ਹਨ, ਜੋ ਅੱਜ ਸੋਸ਼ਲ ਮੀਡੀਆ ਤੇ ਕਾਫੀ ਛਾਈਆਂ ਹੋਈਆਂ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਬੇਬੋ ਤੈਮੂਰ ਨਾਲ ਆਪਣੀ ਖਾਸ ਦੋਸਤ ਅਤੇ ਅਭਿਨੇਤਰੀ ਅੰਮ੍ਰਿਤਾ ਅਰੋੜਾ ਦੇ ਘਰ ਨਿਕਲ ਰਹੀ ਸੀ।
ਦੱਸ ਦਈਏ ਕਿ ਇਹ ਦੋਵੇਂ ਅਭਿਨੇਤਰੀਆਂ ਬਹੁਤ ਵਧੀਆ ਦੋਸਤ ਹਨ ਅਤੇ ਜ਼ਿਆਦਾਤਰ ਇੱਕਠੀਆਂ ਪਾਰਟੀ 'ਚ ਨਜ਼ਰ ਆਉਂਦੀਆਂ ਹਨ। ਹਾਲ ਹੀ ਦੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਾ ਅਤੇ ਕਰੀਨਾ ਦੋਵੇਂ ਇੱਕ ਫੋਟੋਸ਼ੂਟ ਦੇ ਸਿਲਸਿਲੇ 'ਚ ਗੋਆ ਪਹੁੰਚੀਆਂ ਸਨ। ਜਦੋਂ ਇਹ ਵਾਪਸ ਆ ਰਹੀਆਂ ਸਨ ਤਾਂ ਉਸ ਦੌਰਾਨ ਵੀ ਕਈ ਤਸਵੀਰਾਂ ਵਾਇਰਲ ਹੋਈਆਂ। ਜਦੋਂ ਕੱਲ ਬੇਬੋ ਦੇ ਤੈਮੂਰ ਦੀ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਇੰਸਟਾਗ੍ਰਾਮ ਤੋਂ ਲੈ ਕੇ ਟਵਿਟਰ ਤੇ ਹਰ ਜਗ੍ਹਾ ਇਹ ਤਸਵੀਰਾਂ ਅੱਗ ਦੀ ਤਰ੍ਹਾਂ ਫੈਲ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 20 ਦਸੰਬਰ ਨੂੰ ਕਰੀਨਾ ਨੇ ਤੈਮੂਰ ਨੂੰ ਜਨਮ ਦਿੱਤਾ ਸੀ। ਖਾਸ ਗੱਲ ਹੈ ਕਿ ਤੈਮੂਰ ਦੇ ਪੈਦਾ ਹੋਣ ਤੋਂ ਲੈ ਕੇ ਹੁਣ ਤੱਕ ਕਰੀਨਾ ਨੇ ਕਦੇ ਵੀ ਉਸ ਨੂੰ ਛੁਪਾ ਕੇ ਨਹੀਂ ਰੱਖਿਆ ਸਗੋਂ ਜਦੋਂ ਵੀ ਉਹ ਬਾਹਰ ਨਿਕਲਦੀ ਹੈ ਤੈਮੂਰ ਦੀਆਂ ਤਸਵੀਰਾਂ ਪੈਪਾਰਜ਼ੀ ਆਸਾਨੀ ਨਾਲ ਖਿੱਚ ਲੈਂਦੀ ਹੈ।

Tags: Kareena KapoorSaif Ali KhanTaimur Ali KhanAmrita Aroraਕਰੀਨਾ ਕਪੂਰ ਖਾਨਤੈਮੂਰ ਅੰਮ੍ਰਿਤਾ ਅਰੋੜਾ