FacebookTwitterg+Mail

'ਅਲਿਫ ਲੈਲਾ' ਤੋਂ ਲੈ ਕੇ 'ਦੇਖ ਭਾਈ ਦੇਖ' ਤੱਕ ਦੇਖੋ ਟੀ. ਵੀ. ਦੇ ਮਸ਼ਹੂਰ ਸੀਰੀਅਲ ਦੀ ਝਲਕ

    1/16
17 May, 2017 06:03:32 PM
ਮੁੰਬਈ— ਮਸ਼ਹੂਰ ਕਾਮੇਡੀ ਸੀਰੀਅਲ 'ਸਾਰਾਭਾਈ' ਹੁਣ ਨਵੇਂ ਅਵਤਾਰ 'ਚ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਆਇਆ। ਹੌਟ ਸਟਾਰ 'ਤੇ ਆ ਰਿਹਾ ਇਸ ਸੀਰੀਅਲ ਦੇ ਦੂਜੇ ਭਾਗ 'ਚ ਪੁਰਾਣੇ ਕਿਰਦਾਰਾਂ ਦੀ ਪਛਾਣ ਕਰਾਉਣ ਲਈ ਜ਼ਿਆਦਾ ਸਮਾਂ ਬਰਬਾਦ ਨਹੀਂ ਕੀਤਾ ਗਿਆ ਹੈ। ਕੁਝ ਮਿੰਟਾਂ 'ਚ ਹੀ ਸਾਫ ਹੋ ਜਾਂਦਾ ਹੈ ਕਿ ਸਾਰਾਭਾਈ ਦਾ ਪਰਿਵਾਰ ਬਿਲੁਕਲ ਨਹੀਂ ਬਦਲਿਆ। ਸ਼ੋਅ ਮੇਕਰਜ਼ ਇਸ ਟੀ. ਵੀ. 'ਤੇ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
'ਅਲਿਫ ਲੈਲਾ' (1993-97)
► ਦੂਰਦਰਸ਼ਨ ਦਾ ਮਸ਼ਹੂਰ ਸੀਰੀਅਲ 'ਅਲਿਫ ਲੈਲਾ' ਜਿਸ ਦੀ ਸਟਾਰਕਾਸਟ ਗਿਰੀਜਾ ਸ਼ੰਕਰ, ਦਾਮਿਨੀ ਕੰਵਲ, ਹੈਦਰ ਕਾਜਮੀ, ਸ਼ਾਹਨਵਾਜ ਖ਼ਾਨ, ਪ੍ਰਮੋਦ ਕਪੂਰ, ਸੁਲਕਸ਼ਣਾ ਖੱਤਰੀ ਸਨ।
'ਰਾਮਾਇਣ' ਤੋਂ ਬਾਅਦ ਰਾਮਾਨੰਦ ਸਾਗਰ ਪ੍ਰੋਡਕਸ਼ਨ ਦਾ ਇਹ ਮਸ਼ਹੂਰ ਦੂਜਾ ਸੀਰੀਅਲ ਸੀ, ਜੋ ਬੇਹੱਦ ਪਸੰਦ ਕੀਤਾ ਗਿਆ। ਇਹ ਆਪਣੇ ਅਰਬੀ ਨਾਮ ਅਲਫ ਲੈਲਾ ਤੋਂ ਹੀ ਅਲਿਫ ਲੈਲਾ ਬਣ ਗਿਆ। ਅਰਬੀ 'ਚ ਅਲਿਫ ਤੋਂ ਭਾਵ ਹੈ ਇਕ ਹਜ਼ਾਰ ਅਤੇ ਲੈਲਾ ਦਾ ਅਰਥ ਰਾਤ ਹੈ। ਇਹ ਇਕ ਹਜ਼ਾਰ ਕਹਾਣੀਆ ਦੀ ਸੰਗ੍ਰਹਿ ਹੈ, ਜੋ ਕਿ ਚਮਤਕਾਰ ਅਤੇ ਜਾਦੂ-ਟੂਨਾ ਸਮੇਤ ਭਰਪੂਰ ਸੀਰੀਅਲ ਹੈ। ਇਸ ਅਰਬੀਆਂ ਦਾ ਪੰਚਤੰਤਰ ਵੀ ਕਿਹਾ ਜਾਂਦਾ ਹੈ।
'ਦੇਖ ਭਾਈ ਦੇਖ'
► ਇਸ ਸੀਰੀਅਲ ਦੀ ਕਹਾਣੀ ਇਕ ਅਜਿਹੇ ਪਰਿਵਾਰ ਦੀ ਸੀ, ਜੋ ਸਾਰੇ ਹੀ ਮਿਲ-ਜੁਲ ਕੇ ਰਹਿੰਦੇ ਹਨ। ਪਰਿਵਾਰ ਦੇ ਸਾਰੇ ਵੱਡੇ-ਛੋਟੇ ਭਾਵੇਂ ਨੌਕਰ ਹੋਵੇ ਸਭ ਆਪਸ 'ਚ ਪਿਆਰ ਨਾਲ ਰਹਿੰਦੇ ਹਨ। ਸੀਰੀਅਲ 'ਚ ਸਟਾਰਕਾਸਟ ਸੁਸ਼ਮਾ ਸੇਠ, ਨਵੀਨ ਨਿਸ਼ਚਲ, ਸ਼ੇਖਰ ਸੁਮਨ, ਫਰੀਦਾ ਜਲਾਲ, ਭਾਵਨਾ ਬਲਸਾਵਰ ਸਮੇਤ ਕਈ ਸਨ। ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਇਸ ਸੀਰੀਅਲ ਖੂਬ ਪਸੰਦ ਕੀਤਾ ਗਿਆ।
'ਚੰਦਰਕਾਂਤਾ'
► ਦੇਵਕੀ ਨੰਦਨ ਖੱਤਰੀ ਦੇ ਨਾਵਲ 'ਤੇ ਅਧਾਰਿਤ ਸੀਰੀਅਲ 'ਚੰਦਰਕਾਂਤਾ 1994 'ਚ ਪਹਿਲੀ ਵਾਰ ਸੁਰਖੀਆ ਦੂਰਦਰਸ਼ਨ 'ਤੇ ਆਉਣ ਨਾਲ ਹਰ ਘਰ 'ਚ ਪਸੰਦ ਕੀਤਾ ਜਾਣ ਲੱਗਿਆ। ਵੱਡਿਆਂ ਨੂੰ ਇਸ ਦੀ ਕਹਾਣੀ ਪਸੰਦ ਆਈ ਅਤੇ ਬੱਚਿਆਂ ਨੂੰ ਇਸ ਸੀਰੀਅਲ ਦੇ ਵਿਲੇਨ ਕਰੂੜ ਸਿੰਘ ਦ ਮਸ਼ਹੂਰ ਡਾਇਲਾਗ 'ਯਕੂ' ਪਸੰਦ ਆਇਆ।
'ਸੁਰਭੀ'
► ਇਹ ਦੂਰਦਰਸ਼ਨ 'ਤੇ ਦਿਖਾਇਆ ਜਾਣ ਵਾਲਾ ਇਹ ਸਭ ਤੋਂ ਵੱਧ ਕਲਚਰ ਪ੍ਰੋਗਰਾਮ ਸੀ, ਜਿਸ ਨੇ ਭਾਰਤੀ ਸੰਸਕ੍ਰਿਤੀ ਨੂੰ ਬਹੁਤ ਅਨੌਖੇ ਢੰਗ ਨਾਲ ਪੇਸ਼ ਕੀਤਾ ਸੀ।
'ਬਿਓਕੇਸ਼ ਬਖਸ਼ੀ'
► ਸ਼ਰਦੇਂਨਦੂ ਬੰਦੋਪਾਧਾਏ ਦੇ ਜਾਸੂਸੀ ਨਾਵਲ 'ਤੇ ਬੈਸਟ ਸੀਰੀਅਲ 'ਬਿਓਮਕੇਸ਼ ਬਖਸ਼ੀ' ਨੂੰ ਡਾਇਰੈਕਟਰ ਬਾਸੂ ਚੈਟਰਜੀ ਨੇ ਬਣਾਇਆ। ਸੀਰੀਅਲ 'ਚ ਬਿਓਮਕੇਸ਼ ਬਖਸ਼ੀ ਦਾ ਕਿਰਦਾਰ ਨਿਭਾਉਣ ਵਾਲੇ ਰਜਿਤ ਕਪੂਰ ਦੇ ਮੁਤਾਬਕ, ਸੀਰੀਜ 'ਚ ਇਕ ਐਪੀਸੋਡ ਸੀ 'ਸਾਇਕਲ ਕੀ ਘੰਟੀ', ਜੋ ਬੇਹੱਦ ਪਸੰਦ ਕੀਤਾ ਗਿਆ।
'ਵਿਕਰਮ ਔਰ ਬੇਤਾਲ'
90 ਦਹਾਕੇ 'ਚ 'ਵਿਕਰਮ ਔਰ ਬੇਤਾਲ' ਨਾਮ ਦਾ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ। ਇਸ 'ਚ ਰਾਜਾ ਵਿਕਰਮਦਿਤਿਆ ਦੀ ਕਹਾਣੀ 'ਤੇ ਅਧਾਰਿਤ ਸੀ। ਜਿਸ ਕਰਕੇ ਅੱਧੀ ਰਾਤ ਨੂੰ ਰਾਜਾ ਵਿਕਰਮ ਆਪਣੀ ਤਲਵਾਰ ਨਾਲ ਬੇਤਾਲ ਦਾ ਭਾਲ ਕਰਦਾ ਸੀ ਅਤੇ ਬੇਤਾਲ ਹਮੇਸ਼ਾ ਦੀ ਤਰ੍ਹਾਂ ਉਸ ਦੇ ਅੱਗੇ ਸ਼ਰਤ ਰੱਖ ਦਿੰਦਾ ਸੀ। ਇਹ ਸੀਰੀਅਲ ਬਹੁਤ ਪਸੰਦ ਕੀਤਾ ਗਿਆ ਸੀ।
'ਹਮ ਪਾਂਚ'
► 1995 'ਚ ਸ਼ੁਰੂ ਹੋਏ ਕਾਮੇਡੀ ਸੀਰੀਅਲ 'ਹਮ ਪਾਂਚ' 'ਚ ਮਥੁਰ ਪਰਿਵਾਰ ਦੀ ਸਭ ਤੋਂ ਵੱਡੀ ਬੇਟੀ ਮੀਨਾਕਸ਼ੀ ਪਾਠਕ ਨੇ ਨਿਭਾਇਆ ਸੀ। ਇਸ ਸੀਰੀਅਲ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਹਾਸ-ਰਾਸ ਹੋਣ ਕਰਕੇਨਾਲ ਖਾਸ ਜਗ੍ਹਾ ਬਣਾਈ।
ਇਸ ਤੋਂ ਇਲਾਵਾ ਹੋਰ ਕਈ ਸ਼ੋਅ ਜਿਵੇ, 'ਫਲਾਪ ਸ਼ੋਅ', 'ਸ਼੍ਰੀਮਾਨ-ਸ਼੍ਰੀਮਤੀ ਜੀ', 'ਸ਼ਾਂਤੀ' ਵਰਗੇ ਕਈ ਸੀਰੀਅਲਾਂ ਨੇ ਹਰ ਘਰ 'ਚ ਬੇਹੱਦ ਮਸ਼ਹੂਰ ਹੋਏ।


Tags: Alif Lailacomedy showDekh Bhai Dekhpopularshowsਅਲਿਫ ਲੈਲਾਕਾਮੇਡੀਦੇਖ ਭਾਈ ਦੇਖਮਸ਼ਹੂਰ ਸੀਰੀਅਲ