FacebookTwitterg+Mail

ਗਾਇਕੀ ਤੋਂ ਇਲਾਵਾ ਇਹ ਸ਼ੌਕ ਵੀ ਰੱਖਦੇ ਹਨ ਨਿੰਜਾ

ninja hobbies
17 May, 2017 01:42:13 PM
ਜਲੰਧਰ— ਪੰਜਾਬੀ ਗਾਇਕ ਨਿੰਜਾ ਦੇ ਗੀਤਾਂ ਦਾ ਤਾਂ ਹਰ ਕੋਈ ਦੀਵਾਨਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਨਿੰਜਾ ਨੂੰ ਗਾਇਕੀ ਤੋਂ ਇਲਾਵਾ ਹੋਰ ਕੀ-ਕੀ ਪਸੰਦ ਹੈ? ਅੱਜ ਤੁਹਾਨੂੰ ਇਥੇ ਨਿੰਜਾ ਦੇ ਕੁਝ ਸ਼ੌਕ ਦੱਸਣ ਜਾ ਰਹੇ ਹਾਂ। ਨਿੰਜਾ ਨੂੰ ਖਾਣਾ ਬਣਾਉਣਾ ਬਹੁਤ ਪਸੰਦ ਹੈ। ਉਹ ਕਈ ਤਰ੍ਹਾਂ ਦੇ ਭਾਰਤੀ ਤੇ ਪੰਜਾਬੀ ਪਕਵਾਨ ਬਣਾ ਲੈਂਦੇ ਹਨ।
ਨਿੰਜਾ ਬਹੁਤ ਘੱਟ ਬੋਲਦੇ ਹਨ ਤੇ ਅਕਸਰ ਜਦੋਂ ਉਹ ਕਿਸੇ ਸ਼ੋਅ ਲਈ ਬਾਹਰ ਹੁੰਦੇ ਹਨ ਤਾਂ ਕਮਰੇ 'ਚ ਬੈਠ ਕੇ ਸੁਪਨੇ ਦੇਖਦੇ ਹਨ। ਨਿੰਜਾ ਦਾ ਕਹਿਣਾ ਹੈ ਕਿ ਜੇਕਰ ਅਸੀਂ ਸੁਪਨੇ ਨਹੀਂ ਦੇਖਾਂਗੇ ਤਾਂ ਉਨ੍ਹਾਂ ਨੂੰ ਪੂਰਾ ਵੀ ਕਦੇ ਨਹੀਂ ਕਰਾਂਗੇ। ਡਾਈਟ ਨੂੰ ਲੈ ਕੇ ਨਿੰਜਾ ਬਹੁਤ ਕਾਨਸ਼ੀਅਸ ਹਨ। ਜਿਮ ਤੇ ਚੰਗਾ ਖਾਣਾ-ਪੀਣਾ ਉਨ੍ਹਾਂ ਨੂੰ ਬਹੁਤ ਪਸੰਦ ਹੈ।

Tags: Ninja Hobbies Singing Cooking ਨਿੰਜਾ ਸ਼ੌਕ ਗਾਇਕੀ