FacebookTwitterg+Mail

Pics: ਇਸ ਪ੍ਰੋਡਿਊਸਰ ਨੇ ਪਹਿਲਾਂ ਸੈਫ ਦੀ ਬੇਟੀ ਦੀ ਬਿਕਨੀ ਤਸਵੀਰ ਕੀਤੀ ਸ਼ੇਅਰ, ਫਿਰ ਕੀਤੀ ਡਿਲੀਟ

    1/7
17 May, 2017 08:23:37 PM
ਮੁੰਬਈ— 'ਪਿਆਰ ਤੂਨੇ ਕਯਾ ਕੀਆ' ਤੇ 'ਗੁੰਮਰਾਹ : ਐਂਡ ਆਫ ਇਨੋਸੈਂਸ' ਵਰਗੇ ਸ਼ੋਅਜ਼ ਦੇ ਟੀ. ਵੀ. ਪ੍ਰੋਡਿਊਸਰ ਵਿਕਾਸ ਗੁਪਤਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਬਾਅਦ 'ਚ ਉਨ੍ਹਾਂ ਨੇ ਡਿਲੀਟ ਕਰ ਦਿੱਤਾ। ਇਸ ਦੀ ਇਕ ਤਸਵੀਰ 'ਚ ਸੈਫ ਅਲੀ ਖਾਨ ਦੀ ਬੇਟੀ ਸਾਰਾ ਉਨ੍ਹਾਂ ਨਾਲ ਨਜ਼ਰ ਆ ਰਹੀ ਸੀ। ਸੂਤਰਾਂ ਮੁਤਾਬਕ ਵਿਕਾਸ ਪਿਛਲੇ ਹਫਤੇ ਮੁੰਬਈ ਦੇ ਜੇ. ਡਬਲਯੂ. ਮੈਰੀਏਟ ਹੋਟਲ 'ਚ ਪਾਰਟੀ ਕਰ ਰਹੇ ਸਨ, ਉਦੋਂ ਉਨ੍ਹਾਂ ਦੀ ਮੁਲਾਕਾਤ ਸਾਰਾ ਨਾਲ ਹੋਈ ਤੇ ਉਨ੍ਹਾਂ ਨੇ ਉਸ ਨਾਲ ਇਕ ਤਸਵੀਰ ਕਲਿਕ ਕਰਵਾ ਲਈ।
ਖਬਰਾਂ ਸਨ ਕਿ ਸੈਫ ਅਲੀ ਖਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਕਰਨ ਜੌਹਰ ਦੀ ਅਗਾਮੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਨਾਲ ਡੈਬਿਊ ਕਰਨ ਵਾਲੀ ਹੈ ਪਰ ਤਾਜ਼ਾ ਜਾਣਕਾਰੀ ਦੀ ਮੰਨੀਏ ਤਾਂ ਹੁਣ ਸਲਮਾਨ ਖਾਨ ਸਾਰਾ ਨੂੰ ਲਾਂਚ ਕਰ ਸਕਦੇ ਹਨ।

Tags: Sara Ali Khan Instagram Vikas Gupta ਸਾਰਾ ਅਲੀ ਖਾਨ ਇੰਸਟਾਗ੍ਰਾਮ ਵਿਕਾਸ ਗੁਪਤਾ