FacebookTwitterg+Mail

78 ਸਾਲ ਦੀ ਉਮਰ 'ਚ ਮਿਲਿੰਦ ਦੀ ਮਾਂ ਨੇ ਲਿਆ Plank Challenge, ਵੀਡੀਓ ਵਾਇਰਲ

milind soman
17 May, 2017 04:37:47 PM
ਮੁੰਬਈ— ਆਪਣੀ ਫਿੱਟਨੈੱਸ ਲਈ ਮਿਲਿੰਦ ਸੋਮਨ ਨੌਜਵਾਨਾਂ 'ਚ ਕਾਫੀ ਫੇਮਸ ਹਨ ਪਰ ਇਸ ਫਿਟਨੈੱਸ ਦਾ ਰਾਜ ਕੀ ਹੈ ਇਹ ਸ਼ਾਇਦ ਤੁਹਾਨੂੰ ਉਨ੍ਹਾਂ ਦੀ ਮਾਂ ਉਸ਼ਾ ਸੋਮਨ ਹੀ ਦੱਸ ਸਕਦੀ ਹੈ। ਹਾਲ ਹੀ 'ਚ ਮਦਰਸ ਡੇ ਦੇ ਮੌਕੇ 'ਤੇ ਮਿਲਿੰਦ ਸੋਮਨ ਦੀ ਮਾਂ ਨੇ ਪਲੈਂਕ ਚੈਲੇਂਜ ਲਿਆ ਅਤੇ 78 ਸਾਲ ਦੀ ਉਮਰ 'ਚ ਉਨ੍ਹਾਂ ਨੇ ਪੂਰੇ 1 ਮਿੰਟ 20 ਸੈਕਿੰਡ ਤੱਕ ਆਪਣੇ ਆਪ ਨੂੰ ਹੋਲਡ ਰੱਖਿਆ। ਉਨ੍ਹਾਂ ਦੇ ਇਸ ਫਿਟਨੈੱਸ ਵੀਡੀਓ ਨੂੰ ਮਿਲਿੰਦ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਵਾਇਰਲ ਹੋ ਰਹੀ ਹੈ।
Click On The Link To See Video www.instagram.com/p/BUIzm3ZA90e/
ਦੱਸ ਦਈਏ ਕੀ ਇਸ ਤੋਂ ਪਹਿਲਾ ਵੀ ਜਦੋਂ ਮਿਲਿੰਦ ਸੋਮਨ ਨੇ ਪਿਛਲੇ ਸਾਲ ਮੈਰਾਧਨ 'ਚ ਹਿੱਸਾ ਲਿਆ ਸੀ ਤਾਂ ਮਿਲਿੰਦ ਦੀ ਮਾਂ ਊਸ਼ਾ ਸੋਮਨ ਵੀ ਉਨ੍ਹਾਂ ਨਾਲ ਦੋੜਦੀ ਨਜ਼ਰ ਆਈ ਸੀ। ਉਹ ਵੀ ਨੰਗੇ ਪੈਰੀ ਅਤੇ ਸਾੜੀ 'ਚ। ਮਿਲਿੰਦ ਦੀ ਮਾਂ ਬਾਇਓਕੇਮਿਸਟ ਰਹਿ ਚੁੱਕੀ ਹੈ। ਜਦੋਂਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਆਪਣੀ ਫਿਟਨੈੱਸ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 2 ਸਾਲ ਪਹਿਲਾ ਵੀ ਊਸ਼ਾ ਨੇ ' Mumbai Oxfam Trailwalker' ਲਈ 48 ਘੰਟੇ 'ਚ 100 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਨਾ ਕੋਈ ਮੈਡੀਕਲ ਹੈਲਪ ਲਈ ਸੀ ਅਤੇ ਨਾ ਹੀ ਕੋਈ ਸਹਾਇਤਾ ਲਈ ਸੀ।

Tags: Milind SomanPlank WearingInstagramUsha Somanਮਿਲਿੰਦ ਸੋਮਨ ਉਸ਼ਾ ਸੋਮਨ