FacebookTwitterg+Mail

ਦੀਪਿਕਾ 6 ਸਾਲ ਬਾਅਦ ਫਰਾਂਸ ਦੇ 'ਕਾਨਸ' ਸਮਾਰੋਹ 'ਚ ਰੈੱਡ ਕਾਰਪੇਟ 'ਤੇ ਆਵੇਗੀ ਨਜ਼ਰ

    1/10
17 May, 2017 04:05:56 PM
ਮੁੰਬਈ— ਅਦਾਕਾਰਾ ਦੀਪਿਕਾ ਪਾਦੂਕੋਣ ਹਾਲ ਹੀ 'ਚ 17 ਮਈ ਭਾਵ ਅੱਜ ਤੋਂ ਸ਼ੁਰੂ ਹੋਣ ਵਾਲੇ 70ਵੇਂ 'ਕਾਨਸ ਫਿਲਮ ਫੈਸਟੀਵਲ-2017' 'ਚ ਸ਼ਿਰਕਤ ਲਈ ਫਰਾਂਸ ਪਹੁੰਚ ਗਈ ਹੈ। ਹਾਲ ਹੀ 'ਚ ਦੀਪਿਕਾ ਨੂੰ ਇੱਥੇ ਯੈਲੋ ਟਾਪ, ਬਲੂ ਜੀਨਜ਼ ਅਤੇ ਹਾਈ ਹੀਲਜ਼ ਬੂਟਸ 'ਚ ਸਪਾਟ ਹੁੰਦੇ ਦੇਖਿਆ ਗਿਆ। ਦੀਪਿਕਾ ਨੇ ਵੀ ਆਪਣੇ ਇੰਸਟਾਗਰਾਮ 'ਤੇ ਇੱਥੇ ਬ੍ਰੇਕ ਫਾਸਟ ਅਤੇ ਆਪਣੇ ਰੂਮ 'ਚ ਦਿਖਾਈ ਦੇਣ ਵਾਲੇ ਵਿਊ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸਣਾ ਚਾਹੁੰਦੇ ਹਾਂ ਕਿ 17 ਮਈ ਤੋਂ 28 ਮਈ ਤੱਕ ਚੱਲਣ ਵਾਲੇ ਇਸ 'ਕਾਨਸ' ਸਮਾਰੋਹ 'ਚ ਦੀਪਿਕਾ ਪਹਿਲੇ ਦਿਨ ਰੈੱਡ ਕਾਰਪੇਟ 'ਤੇ ਦਿਖਾਈ ਦਿੱਤੀ।
ਦੀਪਿਕਾ ਲਾਰੀਅਲ ਪੈਰਿਸ ਦੀ ਬ੍ਰਾਂਡ ਐਬੇਸਡਰ ਹੈ, ਜਿਸ ਨੂੰ ਉਹ ਰਿਪਰੇਟ ਕਰੇਗੀ। ਇਸ ਅਪੀਰਅਸ ਨੂੰ ਲੈ ਕੇ ਦੀਪਿਕਾ ਕਾਫੀ ਉਤਸ਼ਾਹਿਤ ਹੈ। ਇਸ ਤੋਂ ਪਹਿਲਾ ਉਹ 2010 'ਚ ਕਾਨਸ 'ਚ ਸ਼ਾਮਲ ਹੋ ਚੁੱਕੀ ਹੈ। 6 ਸਾਲ ਬਾਅਦ ਇਹ ਉਸ ਦੀ ਸ਼ਮੂਲੀਅਤ ਹੋਵੇਗੀ। ਦੀਪਿਕਾ ਤੋਂ ਇਲਾਵਾ ਐਸ਼ਵਰਿਆ ਰਾਏ ਅਤੇ ਸੋਨਮ ਕਪੂਰ ਵੀ 70ਵੇਂ ਕਾਨਸ 'ਚ ਨਜ਼ਰ ਆਵੇਗੀ।

Tags: Deepika PadukoneCannes Film Festival 2017brand ambassadorਦੀਪਿਕਾ ਪਾਦੂਕੋਣਕਾਨਸ ਫਿਲਮ ਫੈਸਟੀਵਲ 2017ਬ੍ਰਾਂਡ ਐਬੇਸਡਰ