FacebookTwitterg+Mail

ਯੂਲੀਆ ਲਈ ਸਲਮਾਨ ਖਾਨ ਖਰੀਦ ਰਹੇ ਹਨ 30 ਕਰੋੜ ਦਾ ਘਰ

salman iulia
17 May, 2017 04:12:55 PM
ਮੁੰਬਈ— ਸਲਮਾਨ ਖਾਨ ਦੀ ਨੇਕ ਦਿਲੀ ਤੋਂ ਸਾਰੇ ਵਾਕਿਫ ਹਨ। ਤੋਹਫੇ ਦੇਣ 'ਚ ਉਹ ਕਿਸੇ ਤੋਂ ਵੀ ਘੱਟ ਨਹੀਂ ਹਨ। ਫਿਰ ਭਾਵੇਂ ਘੜੀ ਹੋਵੇ ਜਾਂ ਘਰ। ਹੁਣ ਖਬਰ ਹੈ ਕਿ ਸਲਮਾਨ ਖਾਨ ਆਪਣੀ ਖਾਸ ਦੋਸਤ ਯੂਲੀਆ ਵੰਤੂਰ ਲਈ ਘਰ ਖਰੀਦਣਾ ਚਾਹੁੰਦੇ ਹਨ।
ਦੱਸਣਯੋਗ ਹੈ ਕਿ ਸਲਮਾਨ ਖਾਨ ਯੂਲੀਆ ਲਈ ਮੁੰਬਈ ਦੇ ਬਾਂਦਰਾ ਇਲਾਕੇ 'ਚ ਗਲੈਕਸੀ ਅਪਾਰਟਮੈਂਟ ਦੇ ਨਜ਼ਦੀਕ ਹੀ ਪ੍ਰਾਪਰਟੀ ਦੇਖ ਰਹੇ ਹਨ। ਸਲਮਾਨ ਆਪਣੇ ਮਾਤਾ-ਪਿਤਾ ਨਾਲ ਇਸੇ ਇਲਾਕੇ 'ਚ ਹੀ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤਕ ਸਲਮਾਨ ਨੇ ਕਈ ਫਲੈਟਸ ਦੇਖੇ ਹਨ ਪਰ ਕੋਈ ਪ੍ਰਾਪਰਟੀ ਅਜੇ ਤਕ ਫਾਈਨਲ ਨਹੀਂ ਕੀਤੀ ਹੈ।
ਜਿਸ ਇਲਾਕੇ 'ਚ ਸਲਮਾਨ ਖਾਨ ਆਪਣੀ ਖਾਸ ਦੋਸਤ ਲਈ ਫਲੈਟ ਦੇਖ ਰਹੇ ਹਨ, ਉਸ ਨੂੰ ਮੁੰਬਈ ਦੇ ਮਹਿੰਗੇ ਇਲਾਕੇ 'ਚ ਗਿਣਿਆ ਜਾਂਦਾ ਹੈ। ਇਥੇ 1500 ਸੁਕੇਅਰ ਫੁੱਟ ਦੇ ਫਲੈਟ ਦੀ ਕੀਮਤ 25 ਤੋਂ 30 ਕਰੋੜ ਰੁਪਏ ਦੇ ਆਲੇ-ਦੁਆਲੇ ਹੈ। ਹਾਂ ਹੁਣ ਇਹ ਗੱਲ ਹੋਰ ਹੈ ਕਿ ਸਲਮਾਨ ਖਾਨ ਵਰਗੇ ਸਿਤਾਰੇ ਲਈ ਇਹ ਕੋਈ ਵੱਡੀ ਰਕਮ ਨਹੀਂ ਹੈ ਤੇ ਉਹ ਵੀ ਜਦੋਂ ਗੱਲ ਯੂਲੀਆ ਦੀ ਹੋਵੇ ਤਾਂ ਉਹ ਇਸ ਖਰਚ ਨੂੰ ਵੱਡਾ ਮੰਨਣਗੇ ਵੀ ਕਿਵੇਂ।

Tags: Iulia Vantur Salman Khan Flat ਯੂਲੀਆ ਵੰਤੂਰ ਸਲਮਾਨ ਖਾਨ ਫਲੈਟ