FacebookTwitterg+Mail

ਵਾਇਰਲ ਹੋ ਰਿਹੈ ਸ਼ਾਹਰੁਖ ਨੂੰ ਅੰਗਰੇਜ਼ੀ ਨਾ ਆਉਣ ਦਾ ਸਬੂਤ

    1/2
17 May, 2017 04:52:30 PM
ਮੁੰਬਈ— ਹਾਲ ਹੀ 'ਚ ਵੈਂਕੁਵਰ 'ਚ ਸ਼ਾਹਰੁਖ ਖਾਨ ਨੇ ਟੇਡ ਟਾਕਸ ਸ਼ੋਅ 'ਚ ਭਾਸ਼ਣ ਦਿੱਤਾ। ਇਹ ਭਾਸ਼ਣ ਪੂਰੀ ਤਰ੍ਹਾਂ ਨਾਲ ਅੰਗਰੇਜ਼ੀ 'ਚ ਦਿੱਤਾ ਗਿਆ ਤੇ ਇਸ 'ਚ ਸ਼ਾਹਰੁਖ ਲਈ ਕਾਫੀ ਤਾੜੀਆਂ ਵੀ ਵੱਜੀਆਂ ਪਰ ਇੰਨਾ ਪ੍ਰਭਾਵਿਤ ਕਰਨ ਦੇ ਬਾਵਜੂਦ ਸ਼ਾਹਰੁਖ ਖਾਨ ਹੁਣ ਅੰਗਰੇਜ਼ੀ ਨੂੰ ਲੈ ਕੇ ਟਰੋਲ ਹੋ ਰਹੇ ਹਨ।
ਅਸਲ 'ਚ ਸ਼ਾਹਰੁਖ ਖਾਨ ਦਾ ਹੰਸ ਰਾਜ ਕਾਲਜ ਦਾ ਦਾਖਲਾ ਫਾਰਮ ਸਾਹਮਣੇ ਆਇਆ ਹੈ ਤੇ ਅੰਗਰੇਜ਼ੀ 'ਚ ਘੱਟ ਨੰਬਰ ਆਉਣ ਦੀ ਵਜ੍ਹਾ ਕਾਰਨ ਇਹ ਵਾਇਰਲ ਹੋ ਗਿਆ ਹੈ। ਸ਼ਾਹਰੁਖ ਨੂੰ ਅੰਗਰੇਜ਼ੀ 'ਚ 51 ਨੰਬਰ ਮਿਲੇ ਹਨ।
ਸ਼ਾਹਰੁਖ ਖਾਨ ਦਾ ਇਹ ਫਾਰਮ ਡੀ. ਯੂ. ਟਾਈਮਜ਼ ਦੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਨੂੰ ਅੰਗਰੇਜ਼ੀ 'ਚ ਬਿਹਤਰੀਨ ਭਾਸ਼ਣ ਦੇਣ ਲਈ ਮਸ਼ਹੂਰ ਹਨ, ਜਿਸ 'ਚ ਮਜ਼ਾਕ ਤੇ ਡੂੰਘਾਈ ਨਾਲ-ਨਾਲ ਹੁੰਦੀ ਹੈ।

Tags: Shahrukh Khan English ਸ਼ਾਹਰੁਖ ਖਾਨ ਅੰਗਰੇਜ਼ੀ