FacebookTwitterg+Mail

Pics: ਰਿਤਿਕ, ਜੌਨ ਸਮੇਤ ਇਨ੍ਹਾਂ ਸਿਤਾਰਿਆਂ ਨੇ 'ਬਾਹੂਬਲੀ' ਫਿਲਮ ਨਾ ਕਰਕੇ ਮਾਰੀ ਆਪਣੀ ਕਿਸਮਤ ਨੂੰ ਲੱਤ

    1/6
17 May, 2017 05:42:41 PM
ਮੁੰਬਈ— ਕਮਾਈ ਦੇ ਲਿਹਾਜ ਨਾਲ ਭਾਰਤ ਦੀ ਸਭ ਤੋਂ ਸਫਲ ਫਿਲਮ ਬਣ ਚੁੱਕੀ 'ਬਾਹੂਬਲੀ 2' ਨੇ ਰਿਲੀਜ਼ ਦੇ 17ਵੇਂ ਦਿਨ ਤਕ ਦੁਨੀਆ ਭਰ 'ਚ 1400 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਕ ਪ੍ਰਸਿੱਧ ਅਖਬਾਰ ਦੀ ਰਿਪੋਰਟ ਮੁਤਾਬਕ ਰਾਜਾਮੌਲੀ ਪਹਿਲਾਂ ਇਹ ਫਿਲਮ ਰਿਤਿਕ ਰੌਸ਼ਨ ਨੂੰ ਲੈ ਕੇ ਹਿੰਦੀ 'ਚ ਬਣਾਉਣ ਵਾਲੇ ਸਨ। ਉਨ੍ਹਾਂ ਦੀ ਪਲਾਨਿੰਗ ਸੀ ਕਿ ਇਸ ਨੂੰ ਬਾਅਦ 'ਚ ਦੂਜੀਆਂ ਭਾਸ਼ਾਵਾਂ 'ਚ ਡੱਬ ਕੀਤਾ ਜਾਵੇਗਾ।
ਰਿਤਿਕ ਰੌਸ਼ਨ— ਬਾਹੂਬਲੀ
ਜਦੋਂ ਰਿਤਿਕ ਰੌਸ਼ਨ ਨੇ ਫਿਲਮ 'ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਨੇ ਇਸ 'ਚ ਪ੍ਰਭਾਸ ਨੂੰ ਲੈ ਲਿਆ। ਹਾਲਾਂਕਿ ਰਾਣਾ ਡੱਗੂਬਾਤੀ ਨੇ ਟਵੀਟ ਕਰਕੇ ਕਿਹਾ ਹੈ ਕਿ ਬਾਹੂਬਲੀ ਦੇ ਰੋਲ ਲਈ ਪ੍ਰਭਾਸ ਸਕ੍ਰਿਪਟ ਸਟੇਜ ਤੋਂ ਹੀ ਸਨ, ਜਦਕਿ ਉਨ੍ਹਾਂ ਤੋਂ ਬਾਅਦ ਰਾਣਾ ਭੱਲਾਲਦੇਵ ਦੇ ਰੋਲ ਲਈ ਚੁਣੇ ਗਏ ਸਨ।
ਨਯਨਤਾਰਾ— ਦੇਵਸੇਨਾ
ਅਨੁਸ਼ਕਾ ਸ਼ੈੱਟੀ ਤੋਂ ਪਹਿਲਾਂ ਦੇਵਸੇਨਾ ਦੇ ਰੋਲ ਲਈ ਸਾਊਥ ਅਭਿਨੇਤਰੀ ਨਯਨਤਾਰਾ ਨੂੰ ਅਪ੍ਰੋਚ ਕੀਤਾ ਗਿਆ ਸੀ। ਹਾਲਾਂਕਿ ਨਯਨਤਾਰਾ ਨੇ ਕੁਝ ਕਾਰਨਾਂ ਕਰਕੇ ਇਹ ਰੋਲ ਕਰਨ ਤੋਂ ਮਨ੍ਹਾ ਕਰ ਦਿੱਤਾ। ਬਾਅਦ 'ਚ ਇਸ ਨੂੰ ਅਨੁਸ਼ਕਾ ਸ਼ੈੱਟੀ ਨੇ ਬਾਖੂਬੀ ਨਿਭਾਇਆ।
ਜੌਨ ਅਬ੍ਰਾਹਮ— ਭੱਲਾਲਦੇਵ
ਫਿਲਮ 'ਚ ਭੱਲਾਲਦੇਵ ਦੇ ਰੋਲ ਲਈ ਰਾਜਾਮੌਲੀ ਦੀ ਪਹਿਲੀ ਪਸੰਦ ਜੌਨ ਅਬ੍ਰਾਹਮ ਸਨ। ਇਸ ਲਈ ਰਾਜਾਮੌਲੀ ਨੇ ਜੌਨ ਨੂੰ ਸਕ੍ਰਿਪਟ ਵੀ ਭੇਜੀ ਸੀ। ਹਾਲਾਂਕਿ ਜੌਨ ਨੇ ਵੀ ਇਸ ਰੋਲ ਲਈ ਕੋਈ ਰੁਚੀ ਨਹੀਂ ਦਿਖਾਈ। ਇਸ ਤੋਂ ਬਾਅਦ ਉਨ੍ਹਾਂ ਨੇ ਰਾਣਾ ਡੱਗੂਬਾਤੀ ਨਾਲ ਗੱਲ ਕੀਤੀ।
ਸੋਨਮ ਕਪੂਰ— ਅਵੰਤਿਕਾ
ਸੋਨਮ ਕਪੂਰ ਕੋਲ ਅਵੰਤਿਕਾ ਦੇ ਰੋਲ ਦਾ ਆਫਰ ਸੀ ਪਰ ਉਸ ਨੇ ਵੀ ਇਹ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ 'ਚ ਇਸ ਨੂੰ ਤਮੰਨਾ ਭਾਟੀਆ ਨੇ ਕੀਤਾ। ਖਬਰਾਂ ਮੁਤਾਬਕ ਫਿਲਮਕਾਰ ਚਾਹੁੰਦੇ ਸਨ ਕਿ ਸੋਨਮ ਫਿਲਮ ਦੀ ਸ਼ੂਟਿੰਗ ਦੌਰਾਨ ਪੂਰੇ 2 ਸਾਲ ਤਕ ਕੋਈ ਹੋਰ ਫਿਲਮ ਨਾ ਕਰੇ।
ਮੋਹਨਲਾਲਾ— ਕਟੱਪਾ
ਸਾਊਥ ਦੇ ਸੁਪਰਸਟਾਰ ਮੋਹਨਲਾਲ ਕੋਲ ਕਟੱਪਾ ਦਾ ਰੋਲ ਕਰਨ ਦਾ ਆਫਰ ਆਇਆ ਸੀ ਪਰ ਉਨ੍ਹਾਂ ਨੇ ਵੀ ਇਸ ਰੋਲ ਦੀ ਅਹਿਮੀਅਤ ਸਮਝੇ ਬਿਨਾਂ ਇਸ ਨੂੰ ਠੁਕਰਾ ਦਿੱਤਾ। ਬਾਅਦ 'ਚ ਇਹ ਰੋਲ ਸਾਊਥ ਦੇ ਹੀ ਅਭਿਨੇਤਾ ਸਤਿਆਰਾਜ ਨੇ ਨਿਭਾਇਆ।
ਵਿਵੇਕ ਓਬਰਾਏ— ਭੱਲਾਲਦੇਵ
ਖਬਰਾਂ ਮੁਤਾਬਕ ਵਿਵੇਕ ਓਬਰਾਏ ਨੂੰ ਵੀ ਭੱਲਾਲਦੇਵ ਦਾ ਰੋਲ ਕਰਨ ਦਾ ਆਫਰ ਦਿੱਤਾ ਗਿਆ ਸੀ ਪਰ ਆਪਣੇ ਬਿਜ਼ੀ ਸ਼ੈਡਿਊਲ ਕਾਰਨ ਉਨ੍ਹਾਂ ਨੂੰ ਇਹ ਰੋਲ ਰਿਜੈਕਟ ਕਰਨਾ ਪਿਆ।

Tags: Baahubali Hrithik Roshan John Abraham ਬਾਹੂਬਲੀ ਰਿਤਿਕ ਰੌਸ਼ਨ ਜੌਨ ਅਬ੍ਰਾਹਮ