FacebookTwitterg+Mail

20 ਸਾਲ ਦੀ ਉਮਰ 'ਚ 'ਦੇਵਸੈਨਾ' ਨੇ ਕਰਵਾਇਆ ਸੀ ਫੋਟੋਸ਼ੂਟ, ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

    1/7
17 May, 2017 06:03:18 PM
ਮੁੰਬਈ— 'ਬਾਹੂਬਲੀ-2' ਮੋਟੀ ਕਮਾਈ ਅਤੇ ਪੂਰੀ ਦੁਨੀਆ 'ਚ 14ਵੇਂ ਦਿਨ ਤੱਕ 1400 ਕਰੋੜ ਦਾ ਰਿਕਾਰਡ ਬਣਾਉਣ ਵਾਲੀ ਭਾਰਤ ਦੀ ਪਹਿਲੀ ਫਿਲਮ ਬਣੀ, ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ 'ਦੇਵਸੈਨਾ' ਦਾ ਲੀਡ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਅਨੁਸ਼ਕਾ ਸ਼ੈਟੀ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਇਹ ਤਸਵੀਰਾਂ ਉਨ੍ਹਾਂ ਦੀਆਂ 20 ਸਾਲ ਦੀ ਉਮਰ 'ਚ ਕਰਵਾਇਆ ਪਹਿਲੇ ਫੋਟੋਸ਼ੂਟ ਦੀਆਂ ਹਨ।
ਜ਼ਿਕਰਯੋਗ ਹੈ ਕਿ ਅਨੁਸ਼ਕਾ ਦਾ ਪਹਿਲਾ ਫੋਟੋਸ਼ੂਟ ਅਤੇ ਆਡੀਸ਼ਨ ਦੇਖਣ ਤੋਂ ਬਾਅਦ ਪ੍ਰੋਡਿਊਸਰ ਨੇ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਸੀ। ਅਨੁਸ਼ਕਾ ਦਾ ਅਸਲੀ ਨਾਂ ਸਵੀਟੀ ਸ਼ੈਟੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾ ਉਹ ਯੋਗਾ ਇੰਸਟ੍ਰਕਟਰ ਸੀ। ਉਸ ਨੇ 2005 'ਚ ਤੇਲਗੂ ਫਿਲਮ 'ਸੁਪਰ' ਨਾਲ ਡੈਬਿਊ ਕੀਤਾ ਸੀ। ਹਾਲਾਂਕਿ ਉਸ ਨੂੰ ਦੱਖਣ 'ਚ ਪਛਾਣ 2006 'ਚ ਆਈ ਫਿਲਮ 'ਵਿਕਰਮਰਕੁਡੂ' ਨਾਲ ਮਿਲੀ ਸੀ। ਇਸ ਫਿਲਮ ਦੇ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਸਨ। ਅਨੁਸ਼ਕਾ ਇਕੱਲੀ ਅਜਿਹੀ ਅਦਾਕਾਰਾ ਹੈ, ਜਿਸ ਨੇ ਮਸ਼ਹੂਰ ਡਾਇਰੈਕਟਰ ਰਾਜਾਮੌਲੀ ਨਾਲ ਤਿੰਨ ਵਾਰ ਕੰਮ ਕੀਤਾ। ਅਨੁਸ਼ਕਾ ਨੇ 2011 'ਚ ਆਈ ਫਿਲਮ 'ਵਾਨਮ' 'ਚ ਇਕ ਵੇਸ਼ਵਾ ਦਾ ਕਿਰਦਾਰ ਨਿਭਾਇਆ ਸੀ।
ਇਨ੍ਹਾਂ ਫਿਲਮਾਂ 'ਚ ਕੀਤਾ ਕੰਮ
♦ 35 ਸਾਲ ਦੀ ਉਮਰ 'ਚ ਅਨੁਸ਼ਕਾ 'ਬਾਹੂਬਲੀ' ਤੋਂ ਇਲਾਵਾ 'ਡਾਨ', 'ਕਿੰਗ', 'ਸ਼ੋਅਰਮ', 'ਬਿੱਲਾ', 'ਅਰੂੰਧਤੀ' 'ਰਗੜਾ', 'ਵੇਦਮ', 'ਵਾਨਮ', 'ਰੂਦਮਾਦੇਵੀ' ਅਤੇ ਸਿੰਘਮ-2' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Tags: Anushka ShettyBaahubali 2recordphotoshootViralਅਨੁਸ਼ਕਾ ਸ਼ੈਟੀਦੇਵਸੈਨਾਫੋਟੋਸ਼ੂਟਰਿਕਾਰਡਵਾਇਰਲ