FacebookTwitterg+Mail

ਜਾਣੋ 'ਬਾਹੂਬਲੀ 2' ਦੀ ਰਿਕਾਰਡਤੋੜ ਕਮਾਈ 'ਤੇ ਸ਼ਾਹਰੁਖ ਖਾਨ ਦਾ ਕੀ ਕਹਿਣਾ ਹੈ?

shahrukh khan baahubali 2
17 May, 2017 07:56:23 PM
ਮੁੰਬਈ— ਆਪਣੀ ਰਿਕਾਰਡਤੋੜ ਕਮਾਈ ਤੇ ਮਿਲ ਰਹੀਆਂ ਤਾਰੀਫਾਂ ਦੀ ਬਦੌਲਤ ਫਿਲਮ 'ਬਾਹੂਬਲੀ 2' ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਵੀ 'ਬਾਹੂਬਲੀ 2' ਨੂੰ ਮਿਲ ਰਹੀ ਜ਼ਬਰਦਸਤ ਸਫਲਤਾ 'ਤੇ ਆਪਣੀ ਰਾਏ ਰੱਖੀ ਹੈ।
ਸ਼ਾਹਰੁਖ ਖਾਨ ਮੁਤਾਬਕ 'ਬਾਹੂਬਲੀ' ਇਕ ਅਜਿਹੀ ਫਿਲਮ ਹੈ, ਜਿਸ 'ਚ ਸਭ ਕੁਝ ਹੈ। ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ 'ਬਾਹੂਬਲੀ' ਦੀ ਸਫਲਤਾ ਨਾਲ ਇਹ ਸਾਬਿਤ ਹੁੰਦਾ ਹੈ ਕਿ ਹਿੰਮਤ ਦੇ ਬਿਨਾਂ ਮਾਣ ਨਹੀਂ ਮਿਲਦਾ ਹੈ।
ਸ਼ਾਹਰੁਖ ਖਾਨ ਨੇ ਗੱਲਾਂ-ਗੱਲਾਂ 'ਚ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਜੇ ਤਕ 'ਬਾਹੂਬਲੀ' ਦਾ ਦੂਜਾ ਹਿੱਸਾ ਨਹੀਂ ਦੇਖਿਆ ਹੈ ਪਰ ਇਹ ਇਕ ਪ੍ਰੇਰਣਾ ਦੇਣ ਵਾਲੀ ਫਿਲਮ ਹੈ। ਸ਼ਾਹਰੁਖ ਮੁਤਾਬਕ 'ਬਾਹੂਬਲੀ' ਨੂੰ ਸਿਰਫ ਕਮਾਈ ਦੇ ਮਾਮਲੇ 'ਚ ਹੀ ਸਫਲਤਾ ਨਹੀਂ ਮਿਲੀ ਹੈ, ਸਗੋਂ ਇਸ ਦੀ ਸੋਚ ਨੂੰ ਵੀ ਸਫਲਤਾ ਮਿਲੀ ਹੈ।
'ਬਾਹੂਬਲੀ' ਦੇ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਤਾਰੀਫ ਕਰਦਿਆਂ ਸ਼ਾਹਰੁਖ ਨੇ ਕਿਹਾ ਕਿ ਰਾਜਾਮੌਲੀ ਹਮੇਸ਼ਾ ਤੋਂ ਹੀ ਪ੍ਰੇਰਿਤ ਕਰਨ ਵਾਲਿਆਂ 'ਚ ਰਹੇ ਹਨ। ਸ਼ਾਹਰੁਖ ਨੇ ਅੱਗੇ ਕਿਹਾ, 'ਬਾਹੂਬਲੀ ਇਕ ਉਦਾਹਰਣ ਹੈ ਕਿ ਜੇਕਰ ਤੁਸੀਂ ਵੱਡੇ ਪੱਧਰ 'ਤੇ ਸਿਨੇਮਾ ਨੂੰ ਦਿਖਾਉਣਾ ਚਾਹੁੰਦੇ ਹੋ ਤਾਂ ਇਸ ਲਈ ਕਹਾਣੀ ਦੱਸਣ ਦਾ ਤਰੀਕਾ ਅਨੋਖਾ ਹੋਵੇ।'

Tags: Baahubali 2 Shahrukh Khan ਬਾਹੂਬਲੀ 2 ਸ਼ਾਹਰੁਖ ਖਾਨ