FacebookTwitterg+Mail

ਟਵਿਟਰ ਜ਼ਰੀਏ ਬਾਲੀਵੁੱਡ ਜਗਤ ਨੇ ਰੀਮਾ ਲਾਗੂ ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

    1/12
18 May, 2017 11:37:33 AM
ਨਵੀਂ ਦਿੱਲੀ— ਮੁੰਬਈ ਦੇ ਕੋਕਿਲਾ ਬੇਨ ਹਸਪਤਾਲ 'ਚ ਅੱਜ ਸਵੇਰੇ ਰੀਮਾ ਲਾਗੂ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਸਨ। ਉਨ੍ਹਾਂ ਨੇ ਕੋਕਿਲਾ ਬੇਨ ਹਸਪਤਾਲ 'ਚ ਆਖਿਰੀ ਸਾਹ ਲਏ। ਰੀਮਾ ਨੂੰ ਰਾਤ 12:30 ਵਜੇ ਸੀਨੇ 'ਚ ਦਰਦ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਤੜਕੇ 3 ਵਜੇ 15 ਮਿੰਟ 'ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 2 ਵਜੇ ਦੁਪਿਹਰ ਓਸ਼ੀਵਾੜਾ 'ਚ ਕੀਤਾ ਜਾਵੇਗਾ। ਇਨ੍ਹਾਂ ਦੀ ਮੌਤ ਕਾਰਨ ਪੂਰਾ ਬਾਲੀਵੁੱਡ ਦੁੱਖ ਦੀ ਲਹਿਰ 'ਚ ਹੈ।
ਬਾਲੀਵੁੱਡ ਸਟਾਰਸ ਨੇ ਟਵਿਟਰ 'ਤੇ ਆਪਣਾ ਦੁੱਖ ਜ਼ਾਹਰ ਕਰ ਰਹੇ ਹਨ। ਰਿਸ਼ੀ ਕਪੂਰ ਨੇ ਦੁੱਖ ਜ਼ਾਹਰ ਕਰਦੇ ਹੋਏ ਲਿਖਿਆ, ''ਰੀਮਾ ਲਾਗੂ ਨਾਲ ਬਹੁਤ ਘੱਟ ਫਿਲਮਾਂ 'ਚ ਕੰਮ ਕੀਤਾ ਸੀ। ਉਹ ਮੇਰੀ ਚੰਗੀ ਦੋਸਤ ਸੀ, ਸੰਵੇਦਨਾ।'' ਇਨ੍ਹਾਂ ਤੋਂ ਇਲਾਵਾ ਕਰਨ ਜੌਹਰ, ਰਾਕੇਸ਼ ਬੇਦੀ, ਪਰੇਸ਼ ਰਾਵਲ ਸਮੇਤ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ।

Tags: Reema LagooDeathOshiwaraHeart Attackਰੀਮਾ ਲਾਗੂਕੋਕਿਲਾ ਬੇਨ ਹਸਪਤਾਲ