FacebookTwitterg+Mail

ਮੱਲਿਕਾ ਨੇ 'ਕਾਨਸ ਫਿਲਮ ਫੈਸਟੀਵਲ' 'ਚ ਮਚਾਇਆ ਤਹਿਲਕਾ, ਵੀਡੀਓ ਕੀਤੀ ਸ਼ੇਅਰ

    1/2
18 May, 2017 01:20:57 PM

ਮੁੰਬਈ— 70ਵੇਂ ਕਾਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ ਜੋ 28 ਮਈ ਤੱਕ ਚੱਲੇਗਾ। ਇਸ ਫਿਲਮ ਫੈਸਟੀਵਲ 'ਚ ਹਰ ਵਾਰ ਦੀ ਤਰ੍ਹਾਂ ਬਾਲੀਵੁੱਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਵੀ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣਨ ਜਾ ਰਹੀ ਹੈ। ਹਾਲ ਹੀ 'ਚ ਮਲਿਕਾ ਇਟਲੀ 'ਚ ਛੁਟੀਆਂ ਮਨਾ ਰਹੀ ਸੀ। ਹਾਲ ਹੀ 'ਚ ਉਨ੍ਹਾਂ ਆਪਣੀਆਂ ਕੁਝ ਤਸਵੀਰਾਂ ਆਪਣੇ ਟਵੀਟਰ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਲਿਕਾ ਗਾਉਨ 'ਚ ਕਾਫੀ ਖੂਬਸੂਤਰ ਨਜ਼ਰ ਆ ਰਹੀ ਹੈ। ਤਸਵੀਰਾਂ ਤੋਂ ਇਲਾਵਾ ਮੱਲਿਕਾ ਨੇ ਇਕ ਵੀਡੀਓ ਵੀ ਪੋਸਟ ਕੀਤਾ ਹੈ ਜਿਸ 'ਚ ਉਹ ਆਪਣੇ ਫੈਨਜ਼ ਨੂੰ ਫਲਾਇੰਗ ਕਿਸ ਕਰਦੀ ਨਜ਼ਰ ਆ ਰਹੀ ਹੈ।

click here to see this video

twitter.com/mallikasherawat/status/864885550951448577

ਜ਼ਿਕਰਯੋਗ ਹੈ ਕਿ ਮੱਲਿਕਾ ਲਈ ਇਹ ਕਾਨਸ ਫਿਲਮ ਫੈਸਟੀਵਲ ਕੋਈ ਨਵਾਂ ਪਲੇਟਫਾਰਮ ਨਹੀਂ ਹੈ। ਉਹ ਹਰ ਸਾਲ ਆਪਣੇ ਨਵੇਂ ਅੰਦਾਜ਼ 'ਚ ਇਸ ਮੌਕੇ ਨਜ਼ਰ ਆਉਂਦੀ ਹੈ। ਮੱਲਿਕਾ ਤੋਂ ਇਲਾਵਾ ਐਸ਼ਵਰਿਆ ਰਾਏ, ਸੋਨਮ ਕਪੂਰ ਅਤੇ ਦੀਪਿਕਾ ਪਾਦੂਕੌਣ ਵਰਗੀਆਂ ਅਭਿਨੇਤਰੀਆਂ ਇਸ ਕਾਨਸ ਫਿਲਮ ਫੈਸਟੀਵਲ 'ਚ ਨਜ਼ਰ ਆਉਣਗੀਆਂ।


Tags: Mallika Sherawat Cannes Film Festival Kiss Aishwarya Rai Sonam Kapoor ਮੱਲਿਕਾ ਸ਼ੇਰਾਵਤ ਕਾਨਸ ਫਿਲਮ ਫੈਸਟੀਵਲ