FacebookTwitterg+Mail

ਬੇਟੀ 'ਅਰਾਧਿਆ' ਨਾਲ 'ਕਾਨਸ' ਲਈ ਰਵਾਨਾ ਹੋਈ ਐਸ਼ਵਰਿਆ ਰਾਏ ਦੀਆਂ ਤਸਵੀਰਾਂ ਆਈਆਂ ਸਾਹਮਣੇ

    1/7
18 May, 2017 06:06:32 PM
ਮੁੰਬਈ— ਜਿਵੇਂ ਕਿ ਬੀਤੇਂ ਦਿਨ ਫਰਾਂਸ 'ਚ 70ਵਾਂ 'ਕਾਨਸ ਫਿਲਮ ਫੈਸਟੀਵਲ-2017' ਸ਼ੁਰੂ ਹੋ ਗਿਆ ਹੈ। ਬੀਤੀਂ ਰਾਤ ਬੁੱਧਵਾਰ ਐਸ਼ਵਰਿਆ ਰਾਏ ਨੂੰ ਆਪਣੀ ਬੇਟੀ ਅਰਾਧਿਆ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਨ੍ਹ੍ਹਾਂ ਨੂੰ ਡ੍ਰਾਪ ਕਰਨ ਲਈ ਉਸ ਦੇ ਪਤੀ ਅਦਾਕਾਰ ਅਭਿਸ਼ੇਕ ਬੱਚਨ ਆਏ ਸਨ। ਕੈਮਰੇ ਨੂੰ ਦੇਖ ਕੇ ਅਰਾਧਿਆ ਨੇ ਪਹਿਲੇ ਤਾਂ ਜੀਭ ਕੱਢੀ, ਫਿਰ ਇਸ ਤੋਂ ਬਾਅਦ ਉਸ ਨੇ ਕਈ ਤਰ੍ਹਾਂ ਦੇ ਪੋਜ ਅਤੇ ਐਕਸਪ੍ਰੈਸ਼ਨ ਦਿੱਤੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾ ਵੀ ਅਰਾਧਿਆ ਆਪਣੀ ਮਾਂ ਨਾਲ ਕਾਨਸ ਜਾ ਚੁੱਕੀ ਹੈ। 70ਵੇਂ ਕਾਨਸ ਫੈਸਟੀਵਲ 'ਚ ਐਸ਼ਵਰਿਆ 19 ਅਤੇ 20 ਮਈ ਦੀ ਰੈੱਡ ਕਾਰਪੇਟ 'ਤੇ ਨਜ਼ਰ ਆਵੇਗੀ। ਉਹ 2012 ਤੋਂ ਇਸ ਸਮਾਰੋਹ 'ਚ ਸ਼ਿਰਕਤ ਕਰ ਰਹੀ ਹੈ। ਇਹ ਸਮਾਰੋਹ 17 ਤੋਂ 28 ਮਈ ਤੱਕ ਚੱਲੇਗਾ।

Tags: Aishwarya RaiAaradhyaCannes Film FestivalairportFranceਐਸ਼ਵਰਿਆ ਰਾਏਅਰਾਧਿਆਕਾਨਸ ਫਿਲਮ ਫੈਸਟੀਵਲ 2017ਫਰਾਂਸ