FacebookTwitterg+Mail

ਪ੍ਰਿਯੰਕਾ ਦੀ 'ਬੇਵਾਚ' 'ਚ ਬਿਕਨੀ ਸੀਨਜ਼ ਨੂੰ ਲੈ ਕੇ ਭਾਰਤੀ ਸੈਂਸਰ ਬੋਰਡ ਹੋਇਆ Confuse

baywatch
18 May, 2017 03:26:04 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਕਰਕੇ ਕਾਫੀ ਸੁਰਖੀਆਂ 'ਚ ਹੈ। ਭਾਰਤੀ ਸੈਂਸਰ ਬੋਰਡ ਪ੍ਰਿਯੰਕਾ ਚੋਪੜਾ ਦੇ 'ਬੇਵਾਚ' 'ਚ ਕੁਝ ਬਿਕਨੀ ਵਾਲੇ ਸੀਨਜ਼ ਨੂੰ ਲੈ ਕੇ ਸੋਚ 'ਚ ਪਿਆ ਹੋਇਆ ਹੈ ਕਿ ਇਸ ਫਿਲਮ ਨੂੰ ਕਿਸ ਤਰ੍ਹਾਂ ਦਾ ਗ੍ਰੇਡ ਦਿੱਤਾ ਜਾਵੇ। ਸੈਂਸਰ ਬੋਰਡ ਨਾਲ ਜੁੜੇ ਇਕ ਸੂਤਰ ਮੁਤਾਬਕ ਫਿਲਮ 'ਚ ਬਿਕਨੀ ਫੈਸਟੀਵਲ ਦਿਖਾਇਆ ਗਿਆ ਹੈ।

ਸੂਤਰਾਂ ਮੁਤਾਬਕ ਸੈਂਸਰ ਬੋਰਡ ਦੇ ਇਕ ਮੈਂਬਰ ਦੇ ਮੁਤਾਬਕ 'ਬੇਵਾਚ' 'ਚ ਦਿਖਾਏ ਗਏ ਸੀਨਜ਼ ਕਿੰਨੇ ਜਰੂਰੀ ਹਨ ਇਹ ਵੀ ਇਕ ਸਵਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਨਿਊਡ ਸੀਨਜ਼ ਨੂੰ ਤਦ ਤਕ ਬੈਨ ਨਹੀਂ ਕਰ ਸਕਦੇ ਹਾਂ ਜਦੋਂ ਤਕ ਇਹ ਬੀਚ 'ਤੇ ਫਿਲਮਾਏ ਹੋਏ ਹੋਣ। ਅਸੀਂ ਤਾਂ ਹੀ ਰੋਕ ਲਗਾ ਸਕਦੇ ਹਾਂ ਜੇਕਰ ਕੋਈ ਲੜਕੀ ਬਿਕਨੀ ਸੀਨਜ਼ 'ਚ ਡਾਇਨਗ ਰੁਮ 'ਚ ਹੋ ਪਰ ਹੁਣ 'ਤੇ ਸਾਰੀ ਫਿਲਮ ਹੀ ਬੀਚ ਦੇ ਕੰਢੇ ਸ਼ੂਟ ਕੀਤੀ ਗਈ ਹੈ। ਇਸ ਤੋਂ ਇਸ ਫਿਲਮ 'ਚ ਪ੍ਰਿਯੰਕਾ ਚੋਪੜਾ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਡਵੇਨ ਜਾਨਸਨ ਨਾਲ ਅਹਿਮ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ 'ਚ ਪ੍ਰਿਯੰਕਾ ਇਕ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Priyanka Chopra Baywatch nude scenes Censor Board CBFC ਪ੍ਰਿਯੰਕਾ ਚੋਪੜਾ ਬੇਵਾਚ