FacebookTwitterg+Mail

ਬਿਨਾ Innerwear ਦੇ ਦੀਪਿਕਾ ਪਹੁੰਚੀ 'ਕਾਨਸ' ਦੇ ਰੈੱਡ ਕਾਰਪੇਟ 'ਤੇ, ਜਾਲੀਦਾਰ ਡ੍ਰੈੱਸ 'ਚ ਆਈ ਨਜ਼ਰ

    1/8
18 May, 2017 10:26:33 PM
ਨਵੀਂ ਦਿੱਲੀ— 'ਕਾਨਸ ਫਿਲਮ ਫੈਸਟੀਵਲ' ਸ਼ੁਰੂ ਹੋ ਚੁੱਕਾ ਹੈ। ਇਸ ਫੈਸਟੀਵਲ 'ਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਆਪਣੇ ਲੁਕ ਨਾਲ ਸਾਰਿਆਂ ਦਾ ਮਨ ਮੋਹ ਲਿਆ। '70ਵੇਂ ਕਾਨਸ ਫਿਲਮ ਫੈਸਟੀਵਲ' ਦੇ ਪਹਿਲੇ ਦਿਨ ਇਹ ਅਭਿਨੇਤਰੀ ਰੈੱਡ ਕਾਰਪੇਟ 'ਤੇ ਨਜ਼ਰ ਆਈ। ਦੀਪਿਕਾ ਨੇ ਇੱਥੇ ਲੌਰੀਅਲ ਪੈਰਿਸ ਨੂੰ ਰੀਪ੍ਰਜੈਂਟ ਕੀਤਾ। ਰੈੱਡ ਕਾਰਪੇਟ 'ਤੇ ਉਨ੍ਹਾਂ ਦੀ ਇਸ ਅੰਦਾਜ਼ ਦੀ ਕਾਫੀ ਚਰਚਾ ਹੋ ਰਹੀ ਹੈ। ਦੀਪਿਕਾ ਇੱਥੇ ਰੈੱਡ ਕਾਰਪੇਟ 'ਤੇ Marchesa Fashion ਦੇ ਪਰਪਲ ਗਾਊਨ 'ਚ ਨਜ਼ਰ ਆਈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ। ਉਸ ਨੇ ਆਪਣੇ ਕਾਨਸ ਲੁਕ ਅਤੇ ਹੋਰ ਵੀ ਬਿਹਤਰ ਬਣਾਉਣ ਦੇ ਲਈ De Grisogono ਦੀ ਐਕਸੈਸਰੀਜ਼ ਪਾਈ ਹੋਈ ਸੀ ਅਤੇ Jimmy Choo ਦੀ ਹਾਈ ਹੀਲਜ਼ ਨੇ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਹੌਟ ਬਣਾ ਦਿੱਤਾ। ਜਦੋਂ ਦੀਪਿਕਾ ਨੇ ਇਸ ਅੰਦਾਜ਼ 'ਚ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ ਤਾਂ ਲੋਕ ਉਸ ਨੂੰ ਦੇਖਦੇ ਹੀ ਰਹਿ ਗਏ।
ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ 'ਕਾਨਸ ਫਿਲਮ ਫੈਸਟੀਵਲ' ਦੌਰਾਨ ਜਿਹੜੀ ਡ੍ਰੈੱਸ ਪਾ ਕੇ ਪਹੁੰਚੀ ਸੀ, ਉਹ ਇੰਨੀ ਜ਼ਿਆਦਾ ਜਾਲੀਦਾਰ ਸੀ ਕਿ ਸਭ ਕੁਝ ਸਾਫ ਨਜ਼ਰ ਆ ਰਿਹਾ ਸੀ। ਬੀਤੇ ਦਿਨਾਂ 'ਚ ਵੀ ਕਾਫੀ ਸਮਾਰੋਹ ਹੋਏ ਹਨ। ਉਨ੍ਹਾਂ 'ਚ ਵੀ ਦੀਪਿਕਾ ਦੀ ਫੈਸ਼ਨ ਸੇਂਸ ਦੀ ਅਲੋਚਨਾ ਹੋਈ ਹੈ। ਹਾਲ ਹੀ 'ਚ 'ਮੇਟ ਗਾਲਾ' ਸਮਾਰੋਹ 'ਚ ਇੱਕ ਪਾਸੇ ਜਿੱਥੇ ਸਾਰੀਆਂ ਲਾਈਮਲਾਈਟ ਪ੍ਰਿਯੰਕਾ ਚੋਪੜਾ ਲੈ ਗਈ ਅਤੇ ਦੂਜੇ ਪਾਸੇ ਗੀਪਿਕਾ ਬੇਹੱਦ ਔਸਤ ਲੱਗ ਰਹੀ ਸੀ।

Tags: Deepika Padukone Cannes Film FestivalMarchesa FashionDe Grisogonoਕਾਨਸ ਫਿਲਮ ਫੈਸਟੀਵਲਦੀਪਿਕਾ ਪਾਦੂਕੋਣ