FacebookTwitterg+Mail

'ਜੱਟੂ ਇੰਜੀਨੀਅਰ' 'ਚ ਰਾਮ ਰਹੀਮ ਦਾ ਅਨੋਖਾ ਅੰਦਾਜ਼, ਗਾਂ ਦੇ ਦੁੱਧ ਨਾਲ ਪ੍ਰੀਮੀਅਰ ਦੀ ਕੀਤੀ ਪਾਰਟੀ

    1/12
18 May, 2017 04:51:25 PM
ਨਵੀਂ ਦਿੱਲੀ— ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਆਉਣ ਵਾਲੀ ਫਿਲਮ 'ਜੱਟੂ ਇੰਜੀਨੀਅਰ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਬੀਤੇ ਬੁੱਧਵਾਰ ਨੂੰ ਇੰਦਰਾ ਗਾਂਧੀ ਇੰਦੋਰ ਸਟੇਡੀਅਮ 'ਚ ਫਿਲਮ ਦਾ ਪ੍ਰੀਮੀਅਰ ਰੱਖਾ ਗਿਆ। ਇਸ ਮੌਕੇ 'ਤੇ ਦਿੱਲੀ ਦੇ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਅਤੇ ਬਾਕਸਰ ਵਿਜੇਂਦਰ ਸਿੰਘ ਤੋਂ ਇਲਾਵਾ ਹਜ਼ਾਰਾਂ ਡੇਰਾ ਸਪੋਰਟਰ ਮੌਜੂਦ ਸਨ। ਪ੍ਰੀਮੀਅਰ ਲਈ ਰਾਮ ਰਹੀਮ ਨੇ ਅਨੋਖਾ ਤਰੀਕਾ ਅਪਣਾਇਆ। ਗੌਰਕਸ਼ਾ ਦਾ ਮੈਸੇਜ ਦੇਣ ਲਈ ਗਾਂ ਦੇ ਦੁੱਧ ਦੀ ਪਾਰਟੀ ਦਿੱਤੀ ਗਈ।
'ਜੱਟੂ ਇੰਜੀਨੀਅਰ' ਰਾਮ ਰਹੀਮ ਦੀ 5ਵੀਂ ਫਿਲਮ ਹੈ। ਪਿਛਲੀਆਂ ਫਿਲਮਾਂ ਤੋਂ ਵੱਖ ਹੈ ਇਹ ਫਿਲਮ। ਇਸ ਫਿਲਮ 'ਚ ਰਾਮ ਰਹੀਮ ਦਾ ਕਾਮੇਡੀ ਵਾਲਾ ਅੰਦਾਜ਼ ਦੇਖਣ ਨੂੰ ਮਿਲੇਗਾ। ਰਾਮ ਰਹੀਮ ਦੀ ਪਹਿਲੀ ਫਿਲਮ 'MSG: The Messenger' ਫਰਵਰੀ 2015 'ਚ ਰਿਲੀਜ਼ ਹੋਈ ਸੀ। ਬਾਅਦ 'ਚ ਇਸ ਦੀ ਸੀਕਵਲ 'MSG 2: The Messenger' ਆਈ। ਇਸ ਤੋਂ ਬਾਅਦ ਅਕਤੂਬਰ, 2016 'ਚ ' ਅਤੇ ਇਸ ਸਾਲ ਫਰਵਰੀ 'ਚ 'ਹਿੰਦ ਕਾ ਨਾਪਾਕ ਕੋ ਜਵਾਬ : ਐੱਮ. ਐੱਸ. ਜੀ. ਦਿ ਲਾਇਨ ਹਰਟ 2' ਰਿਲੀਜ਼ ਹੋਈ ਸੀ।

Tags: Saint Dr Gurmeet Ram Rahim Singh Ji InsanJattu EngineerHoney Preet Insanਗੁਰਮੀਤ ਰਾਮ ਰਹੀਮਜੱਟੂ ਇੰਜੀਨੀਅਰ