FacebookTwitterg+Mail

ਸੰਤ ਰਾਮ ਰਹੀਮ ਨਾਲ ਮੁਲਾਕਾਤ ਦੌਰਾਨ ਮੇਅਰ ਨੇ ਸਵੱਛਤਾ ਅਭਿਆਨ ਬਾਰੇ ਕਿਹਾ ਕੁਝ ਅਜਿਹਾ...

    1/3
18 May, 2017 11:31:56 AM

ਸਿਰਸਾ— ਡੇਰਾ ਸੱਚਾ ਸੌਦਾ ਦੇ ਮੁਖੀ ਡਾ. ਸੰਤ ਗੁਰਮੀਤ ਰਾਮ ਰਹੀਮ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੱਟੂ ਇੰਜੀਨੀਅਰ' ਕਰਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਹੋਈ ਨਗਰ ਨਿਗਮ ਵੱਲੋਂ ਸਫਾਈ ਸਰਵੇਖਨ 'ਚ ਕੀਤੀ ਗਈ ਰੇਟਿੰਗ 'ਚ ਫਰੀਦਾਬਾਦ 88ਵੇਂ ਰੈਂਕ 'ਤੇ ਆਉਣ ਤੋਂ ਬਾਅਦ ਨਿਗਮ ਅਧਿਕਾਰੀ ਅਤੇ ਮੇਅਰ ਹੁਣ ਸੰਤ ਗੁਰਮੀਤ ਰਾਮ ਰਹੀਮ ਦੀ ਸ਼ਰਨ 'ਚ ਪਹੁੰਚ ਗਏ ਹਨ। ਗੁਰਮੀਤ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਆਏ ਹੋਏ ਹਨ। ਉਥੇ ਉਨ੍ਹਾਂ ਨੂੰ ਮਿਲਣ ਮੇਅਰ ਸੁਮਨ ਬਾਲਾ ਅਤੇ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਪਾਰਥ ਗੁਪਤਾ ਪਹੁੰਚੇ ਹਨ। ਮੇਅਰ ਨੇ ਸੰਤ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਫਰੀਦਾਬਾਦ 'ਚ ਸਵੱਛਤਾ ਅਭਿਆਨ ਚਲਾਉਣ। ਮੇਅਰ ਨੇ ਦਾਅਵਾ ਕੀਤਾ ਹੈ ਕਿ ਸੰਤ ਨੇ ਉਨ੍ਹਾਂ ਦਾ ਕਹਿਣਾ ਮਨ ਲਿਆ ਹੈ ਅਤੇ ਇਹ ਭਰੋਸ਼ਾ ਦਵਾਇਆ ਹੈ ਕਿ ਉਹ ਜਲਦ ਹੀ ਫਰੀਦਾਬਾਦ ਆਉਣਗੇ।

ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਦੇ ਇੰਦਰਾਗਾਂਧੀ ਸਟੇਡੀਅਮ 'ਚ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਆਪਣੀ ਫਿਲਮ 'ਜੱਟੂ ਇੰਜੀਨੀਅਰ' ਦੀ ਪ੍ਰਮੋਸ਼ਨ ਲਈ ਆਏ ਹੋਏ ਹਨ। ਇਸ ਮੌਕੇ ਦਾ ਫਾਇਦਾ ਲੈਂਦੇ ਹੋਏ ਮੇਅਰ ਅਤੇ ਐਡੀਸ਼ਨਲ ਕਮਿਸ਼ਨਰ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਗਏ। ਇਸ ਮੌਕੇ ਦਿੱਲੀ ਬੀਜੇਪੀ ਦੇ ਮੰਤਰੀ ਮਨੋਜ ਤਿਵਾਰੀ ਅਤੇ ਹੋਰ ਕਈ ਹਸਤੀਆਂ ਵੀ ਨਜ਼ਰ ਆਈਆਂ ਹਨ।


Tags: Jattu Engineer promotion Gurmeet Ram Rahim Singh Mayor Swachh Abhiyan ਡਾ ਸੰਤ ਗੁਰਮੀਤ ਰਾਮ ਰਹੀਮ ਮੇਅਰ