FacebookTwitterg+Mail

ਅਮਰੀਕਾ 'ਚ ਖਰੀਦਿਆ ਸੰਨੀ ਲਿਓਨੀ ਨੇ ਆਲੀਸ਼ਾਨ ਘਰ, ਦੇਖੋ ਅੰਦਰਲੀਆਂ ਤਸਵੀਰਾਂ

    1/9
18 May, 2017 10:27:45 PM
ਮੁੰਬਈ— ਸੰਨੀ ਲਿਓਨੀ ਤੇ ਉਸ ਦੇ ਪਤੀ ਡੈਨੀਅਲ ਵੇਬਰ ਨੇ ਹਾਲ ਹੀ 'ਚ ਲਾਸ ਏਂਜਲਸ 'ਚ 5 ਬੀ. ਐੱਚ. ਕੇ. ਦਾ ਲਗਜ਼ਰੀ ਬੰਗਲਾ ਖਰੀਦਿਆ ਹੈ। ਸੰਨੀ ਦਾ ਇਹ ਬੰਗਲਾ ਸ਼ੇਰਮਨ ਓਕਸ 'ਚ ਹੈ ਤੇ ਇਥੇ ਕਈ ਹਾਲੀਵੁੱਡ ਸਿਤਾਰੇ ਰਹਿੰਦੇ ਹਨ। ਹਾਲ ਹੀ 'ਚ ਇਸ ਬੰਗਲੇ ਦੀਆਂ ਤਸਵੀਰਾਂ ਸੰਨੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਬੰਗਲਾ ਕਾਫੀ ਆਲੀਸ਼ਾਨ ਹੈ।
ਦੱਸਣਯੋਗ ਹੈ ਕਿ ਸੰਨੀ ਤੇ ਡੈਨੀਅਲ ਹੁਣ ਇਥੇ ਸ਼ਿਫਟ ਹੋਣ ਵਾਲੇ ਹਨ। ਇਸ ਨੂੰ ਸਜਾਉਣ ਲਈ ਦੋਵਾਂ ਨੇ ਖਾਸ ਨੇਪਾਲ, ਇਟਲੀ ਤੇ ਸਪੇਨ ਤੋਂ ਸਾਮਾਨ ਦੀ ਖਰੀਦਦਾਰੀ ਕੀਤੀ ਹੈ। ਇਹ ਬੰਗਲਾ ਸੰਨੀ ਦੇ 36ਵੇਂ ਜਨਮਦਿਨ ਦਾ ਗਿਫਟ ਹੈ। ਇਸ ਨੂੰ ਡੈਨੀਅਲ ਤੇ ਸੰਨੀ ਲੰਮੇ ਸਮੇਂ ਤੋਂ ਖਰੀਦਣਾ ਚਾਹੁੰਦੇ ਸਨ, ਜੋ ਕਿ ਹੁਣ ਸੰਨੀ ਦੇ ਜਨਮਦਿਨ 'ਤੇ ਜਾ ਕੇ ਮੁਮਕਿਨ ਹੋ ਸਕਿਆ ਹੈ। ਸੰਨੀ ਦਾ ਨਵਾਂ ਘਰ 1 ਏਕੜ 'ਚ ਫੈਲਿਆ ਹੋਇਆ ਹੈ। ਇਸੇ ਹਫਤੇ ਉਨ੍ਹਾਂ ਨੂੰ ਘਰ ਦੀ ਮਲਕੀਅਤ ਮਿਲੀ ਹੈ। ਨਾਲ ਹੀ ਇਹ ਬੰਗਲਾ ਲਾਸ ਏਂਜਲਸ 'ਚ ਬਣੇ ਹਾਲੀਵੁੱਡ ਸਾਈਨ ਤੋਂ ਸਿਰਫ 5 ਮਿੰਟ ਦੀ ਦੂਰੀ 'ਤੇ ਹੈ।
ਸੰਨੀ ਦੇ ਬੰਗਲੇ 'ਚ 5 ਬੈੱਡਰੂਮ, ਇਕ ਹੋਮ ਥਿਏਟਰ, ਸਵਿਮਿੰਗ ਪੂਲ, ਆਊਟਡੋਰ ਡਾਈਨਿੰਗ ਏਰੀਆ ਤੇ ਵੱਡਾ ਗਾਰਡਨ ਹੈ। ਸੰਨੀ ਤੇ ਡੈਨੀਅਲ ਨੇ ਘਰ ਲਈ ਭਗਵਾਨ ਗਣੇਸ਼ ਦੀ ਮੂਰਤੀ ਖਰੀਦੀ ਹੈ, ਜਿਸ ਨੂੰ ਸਭ ਤੋਂ ਪਹਿਲਾਂ ਘਰ 'ਚ ਸਥਾਪਿਤ ਕੀਤਾ ਜਾਵੇਗਾ।

Tags: Sunny Leone Luxury Bungalow ਸੰਨੀ ਲਿਓਨੀ ਆਲੀਸ਼ਾਨ ਘਰ