FacebookTwitterg+Mail

ਅਨੁਸ਼ਕਾ ਸ਼ੈੱਟੀ ਨੇ ਪ੍ਰਭਾਸ ਅਤੇ ਰਾਣਾ ਦੱਗੂਬਤੀ ਬਾਰੇ ਕੀਤੀਆਂ ਕੁਝ ਅਜਿਹੀਆਂ ਗੱਲਾਂ ਸ਼ੇਅਰ

anushka shetty
18 May, 2017 06:24:14 PM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ। ਇਸ ਫਿਲਮ 'ਚ ਦੇਵਸੇਨਾ ਦਾ ਕਿਰਦਾਰ ਨਿਭਾਉਣ ਵਾਲੀ ਅਨੁਸ਼ਕਾ ਸ਼ੈੱਟੀ ਭਾਰਤੀ ਪ੍ਰਸ਼ੰਸਕਾਂ 'ਚ ਕਾਫੀ ਚਰਚਾ 'ਚ ਹੈ। ਫਿਲਮ 'ਚ ਅਨੁਸ਼ਕਾ ਅਤੇ ਪ੍ਰਭਾਸ ਬਤੌਰ ਦੇਵਸੇਨਾ ਅਤੇ ਬਾਹੂਬਲੀ ਦੀ ਕੈਮਿਸਟਰੀ ਕਾਫੀ ਪਸੰਦ ਕੀਤੀ ਜਾ ਰਹੀ ਹੈ। ਪ੍ਰਭਾਸ ਅਤੇ ਅਨੁਸ਼ਕਾ ਇਸ ਤੋਂ ਪਹਿਲਾਂ ਵੀ ਤੇਲਗੁ ਫਿਲਮਾਂ 'ਚ ਕੰਮ ਕਰ ਚੁੱਕੇ ਸਨ।

Click here to see this video www.instagram.com/p/BUEfFpnl-B5/

ਸੂਤਰਾਂ ਮੁਤਾਬਕ ਇਕ ਇੰਟਰਵਿਊ ਦੌਰਾਨ ਜਦੋਂ ਅਨੁਸ਼ਕਾ ਤੋਂ ਇਹ ਪੁਛਿਆ ਗਿਆ ਕਿ ਸਭ ਤੋਂ ਜ਼ਿਆਦਾ ਰੋਮਾਂਟਿਕ ਕੌਣ ਲਗਦਾ ਹੈ ਤਾਂ ਦੇਵਸੇਨਾ ਬਣੀ ਅਨੁਸ਼ਕਾ ਨੇ ਆਨਸਕ੍ਰੀਨ ਬਾਹੂਬਲੀ ਪ੍ਰਭਾਸ ਦਾ ਨਾਂ ਲਿਆ। ਅਨੁਸ਼ਕਾ ਨੇ ਰਾਣਾ ਨੂੰ ਆਪਣਾ ਭਰਾ ਦੱਸਿਆ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਰਾਣਾ ਮੈਨੂੰ ਬ੍ਰੋ ਕਹਿੰਦਾ ਹੈ ਅਤੇ ਮੈਂ ਵੀ ਇਹੀ ਕਹਿੰਦੀ ਹਾਂ। ਇਸ ਤੋਂ ਇਲਾਵਾ 'ਬਾਹੂਬਲੀ 2' ਨੇ ਰਿਲੀਜ਼ ਹੁੰਦਿਆ ਹੀ ਬਾਲੀਵੁੱਡ ਦੇ ਕਈ ਰਿਕਾਰਡਸ ਆਪਣੇ ਨਾਂ ਕਰ ਲਏ ਸੀ। ਫਿਲਮ ਜਲਦ ਹੀ ਆਪਣੀ ਸਫਲਤਾ ਤੋਂ ਬਾਅਦ ਬਾਕਸ ਆਫਿਸ 'ਤੇ 1500 ਕਰੋੜ ਦਾ ਆਂਕੜਾ ਪਾਰ ਕਰਨ ਵਾਲੀ ਹੈ।


Tags: Anushka Shetty Prabhas Rana Daggubati chemistry Interview ਅਨੁਸ਼ਕਾ ਸ਼ੈੱਟੀ ਪ੍ਰਭਾਸ