FacebookTwitterg+Mail

ਕਰਨ ਜੌਹਰ ਦੀ ਅਗਲੀ ਫਿਲਮ 'ਚ ਨਜ਼ਰ ਆ ਸਕਦੇ ਹਨ ਰਣਬੀਰ ਕਪੂਰ!

karan johar
18 May, 2017 07:12:56 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਜਲਦ ਹੀ ਰਣਬੀਰ ਕਪੂਰ ਨਾਲ ਇਕ ਨਵੇਂ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਸਕਦੇ ਹਨ। ਪਿੱਛਲੇ ਸਾਲ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਰਣਬੀਰ ਕਪੂਰ ਅਹਿਮ ਕਿਰਦਾਰ 'ਚ ਨਜ਼ਰ ਆਏ ਸਨ। ਕਾਫੀ ਸਮੇਂ ਬਾਅਦ ਇਸ ਫਿਲਮ ਨਾਲ ਰਣਬੀਰ ਆਪਣੇ ਫੈਨਜ਼ ਦੇ ਦਿੱਲਾਂ 'ਚ ਵੱਖਰੀ ਜਗ੍ਹਾ ਬਣਾ ਲਈ ਹੈ। ਹਾਲ ਹੀ 'ਚ ਇਹ ਖਬਰਾਂ ਆ ਰਹੀਆਂ ਹਨ ਕਿ ਕਰਨ ਜੌਹਰ ਆਪਣੀ ਅੱਗਲੀ ਫਿਲਮ 'ਚ ਰਣਬੀਰ ਕਪੂਰ ਨੂੰ ਲੈਣਾ ਚਾਹੁੰਦੇ ਹਨ ਅਤੇ ਇਹ ਲੱਗਭਗ ਫਾਇਨਲ ਹੋ ਚੁੱਕਿਆ ਹੈ।

ਜ਼ਿਕਰਯੋਗ ਹੈ ਕਿ ਰਣਬੀਰ ਇਸ ਸਮੇਂ ਬਾਲੀਵੁੱਡ ਅਭਿਨੇਤਾ ਦੇ ਜੀਵਣ 'ਤੇ ਆਧਾਰਿਤ ਬਾਇਓਪਿਕ ਦੀ ਸ਼ੂਟਿੰਗ 'ਚ ਵਿਅਸਥ ਹਨ ਅਤੇ ਆਉਣ ਵਾਲੇ ਸਮੇਂ 'ਚ ਰਣਬੀਰ ਅਯਾਨ ਮੁਖਰਜ਼ੀ ਦੇ ਨਿਰਦੇਸ਼ਨ 'ਚ ਬਣੀ ਰਹੀ ਫਿਲਮ 'ਡ੍ਰੈਗਨ' 'ਚ ਵਿਅਸਥ ਹੋ ਜਾਣਗੇ। ਅਜਿਹੇ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਣਬੀਰ ਅਤੇ ਕਰਨ ਨੇ ਕਈ ਵਾਰ ਆਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਮੀਟਿੰਗ ਕੀਤੀ ਹੈ। ਇਸ ਤੋਂ ਇਲਾਵਾ ਇਸ ਫਿਲਮ ਦੀ ਅਭਿਨੇਤਰੀ ਨੂੰ ਲੈ ਕੇ ਹੁਣ ਤਕ ਕੋਈ ਖੁਲਾਸਾ ਨਹੀਂ ਹੋਇਆ ਹੈ।


Tags: Karan Johar Ranbir Kapoor Ae Dil Hai Mushkil Dragon biopic ਕਰਨ ਜੌਹਰ ਰਣਬੀਰ ਕਪੂਰ