FacebookTwitterg+Mail

ਕਿਮ ਕਾਰਦਸ਼ੀਆਂ ਦੀ ਭੈਣ ਕਾਇਲੀ ਜੈਨਰ ਦੇ ਮੁਰੀਦ ਹੋਏ ਦਿਲਜੀਤ ਦੁਸਾਂਝ (ਦੇਖੋ ਤਸਵੀਰਾਂ)

    1/8
18 May, 2017 10:26:50 PM
ਜਲੰਧਰ— ਲੱਗਦਾ ਹੈ ਕਿ ਦਿਲਜੀਤ ਦੁਸਾਂਝ ਹਾਲੀਵੁੱਡ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਦੀ ਭੈਣ ਕਾਇਲੀ ਜੈਨਰ ਦੇ ਮੁਰੀਦ ਹੋ ਗਏ ਹਨ। ਦਿਲਜੀਤ ਨੇ ਹਾਲ ਹੀ 'ਚ ਕਿਮ ਕਾਰਦਸ਼ੀਆਂ ਦੀ ਇੰਸਟਾਗ੍ਰਾਮ ਲਾਈਵ ਵੀਡੀਓ 'ਤੇ ਕੁਮੈਂਟ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਕਾਇਲੀ ਬਾਰੇ ਪੁੱਛਿਆ।
ਦਿਲਜੀਤ ਨੇ ਪਹਿਲਾਂ ਕੁਮੈਂਟ ਕੀਤਾ, 'ਓ ਕੀ ਹਾਲ ਆ'। ਇਸ ਤੋਂ ਬਾਅਦ ਦਿਲਜੀਤ ਨੇ ਲਿਖਿਆ, 'ਕਾਇਲੀ ਕਿੱਥੇ ਆ?' ਇਸ ਤੋਂ ਬਾਅਦ ਮੁੜ ਦਿਲਜੀਤ ਨੇ ਕੁਮੈਂਟ ਕੀਤਾ, 'ਕਾਇਲੀ?'
ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦਿਲਜੀਤ ਨੇ ਕਾਇਲੀ ਦਾ ਨਾਂ ਲੈ ਕੇ ਆਪਣੀ ਪਸੰਦ ਦੱਸੀ ਹੋਵੇ। ਇਸ ਤੋਂ ਪਹਿਲਾਂ ਵੀ ਜਦੋਂ ਦਿਲਜੀਤ ਦਾ ਗੀਤ 'ਡੂ ਯੂ ਨੌ' ਰਿਲੀਜ਼ ਹੋਇਆ ਸੀ, ਉਦੋਂ ਵੀ ਦਿਲਜੀਤ ਨੇ ਟਵੀਟ ਕੀਤਾ ਸੀ, 'ਕਾਇਲੀ ਜੈਨਰ ਕਿੱਥੇ ਆ ਨੀਂ ਕੁੜੀਏ... ਆ ਜਾ ਵੀਡੀਓ ਕਰਨਾ ਇਕ।'
ਫਿਰ ਜਦੋਂ ਗੀਤ ਰਿਲੀਜ਼ ਹੋ ਗਿਆ, ਉਦੋਂ ਦਿਲਜੀਤ ਨੇ ਲਿਖਿਆ, 'ਕਾਇਲੀ ਜੈਨਰ ਡੂ ਯੂ ਨੌ'। ਇਸ ਤੋਂ ਇਲਾਵਾ ਵੀ ਦਿਲਜੀਤ ਨੇ ਕਈ ਕੁਮੈਂਟ ਤੇ ਟਵੀਟ ਕੀਤੇ ਹਨ, ਜਿਨ੍ਹਾਂ ਨੂੰ ਤੁਸੀਂ ਇਥੇ ਤਸਵੀਰਾਂ 'ਚ ਦੇਖ ਸਕਦੇ ਹੋ।

Tags: Diljit Dosanjh Kylie Jenner Kim Kardashian ਦਿਲਜੀਤ ਦੁਸਾਂਝ ਕਾਇਲੀ ਜੈਨਰ ਕਿਮ ਕਾਰਦਸ਼ੀਆਂ