FacebookTwitterg+Mail

ਆਖਰੀ ਸਮੇਂ 'ਚ ਰੀਮਾ ਲਾਗੂ ਨੂੰ ਨਾ ਮਿਲ ਪਾਉਣ ਦਾ ਦੁਖ ਹੈ ਮਹੇਸ਼ ਭੱਟ

mahesh bhatt
18 May, 2017 07:57:02 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦਾ ਬਹੁਤ ਦੁਖ ਹੈ ਕਿ ਮੈਂ ਅਭਿਨੇਤਰੀ ਰੀਮਾ ਲਾਗੂ ਨੂੰ ਨਹੀਂ ਮਿਲ ਸੱਕਿਆ ਹਾਂ। ਰੀਮਾ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ। ਮਹੇਸ਼ ਭੱਟ ਨੇ ਕਿਹਾ, ''ਮੈਂ ਹੁਣ ਰੀਮਾ ਜੀ ਦੇ ਘਰ ਜਾ ਰਿਹਾ ਹਾਂ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਨੇ ਫੋਨ 'ਤੇ ਮਿਲਣ ਦਾ ਵਾਅਦਾ ਕਰਨ ਦੇ ਨਾਲ ਇਕ ਦੂਜੇ ਨੂੰ ਅਲਵਿਦਾ ਕਿਹਾ ਸੀ। ਦੁੱਖ ਦੀ ਗੱਲ ਇਹ ਹੈ ਕਿ ਅਜਿਹਾ ਨਹੀਂ ਹੋ ਪਾਇਆ, ਮੈਂ ਸੋਚਿਆ ਸੀ ਕਿ ਸਾਡੇ ਕੋਲ ਸਮਾਂ ਹੈ ਪਰ ਮੈਂ ਗਲਤ ਸੀ।''

ਸੂਤਰਾਂ ਮੁਤਾਬਕ ਮਹੇਸ਼ ਭੱਟ ਨੇ ਰੀਮਾ ਨੂੰ ਇਕ ਟੀ. ਵੀ. ਸ਼ੋਅ ਦੇ ਲਈ ਤਿਆਰ ਕੀਤਾ ਸੀ। ਸਵਾਲ ਇਹ ਸਾਹਮਣੇ ਆ ਰਿਹਾ ਸੀ ਕਿ ਫਿਲਮਾਂ 'ਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਕਿ ਨੈਗਟਿਵ ਕਿਰਦਾਰ ਨਿਭਾਉਣ ਦੇ ਖਿਲਾਫ ਸੀ। ਇਸ 'ਤੇ ਮਹੇਸ਼ ਭੱਟ ਦਾ ਕਹਿਣਾ ਹੈ ਕਿ ਰੀਮਾ ਇਸ ਭੂਮਿਕਾ ਨੂੰ ਕਰਨ ਦੇ ਕਦੀ ਖਿਲਾਫ ਨਹੀਂ ਸੀ। ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਸੀ। ਉਹ ਸਿਰਫ ਇੰਨਾ ਹੀ ਜਾਣਨਾ ਚਾਹੁੰਦੀ ਸੀ ਕਿ ਮੈਂ ਇਸ ਸ਼ੋਅ 'ਤੇ ਨਜ਼ਰ ਰੱਖਾਗਾ, ਜਦੋਂ ਮੈਂ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਤਾਂ ਉਨ੍ਹਾਂ ਸ਼ੋਅ 'ਤੇ ਪੂਰਾ ਮੰਨ ਲਾ ਕੇ ਕੰਮ ਕੀਤਾ ਸੀ। ਇਸ ਤੋਂ ਇਲਾਵਾ ਮਹੇਸ਼ ਭੱਟ ਨਾਲ ਰੀਮਾ ਟੀ. ਵੀ. ਦੇ ਮਸ਼ਹੂਰ ਸੀਰੀਅਲ 'ਨਾਮਕਰਨ' 'ਚ ਕੰਮ ਕਰ ਚੁੱਕੀ ਹੈ।


Tags: Mahesh Bhatt Reema Lagoo death Naamkarann ਮਹੇਸ਼ ਭੱਟ ਰੀਮਾ ਲਾਗੂ