FacebookTwitterg+Mail

ਆਪਣੇ ਕੋ-ਸਟਾਰ ਅੰਗਦ ਬੇਦੀ ਨਾਲ ਹੈਲੀਕਾਪਟਰ 'ਚ ਘੁੰਮਣ ਨਿਕਲੇ ਸਲਮਾਨ ਖਾਨ

salman khan
18 May, 2017 08:22:49 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਵਿਅਸਥ ਹਨ। ਬੀਤੇ ਕੁਝ ਦਿਨ ਪਹਿਲਾਂ ਅਭਿਨੇਤਾ ਅੰਗਦ ਬੇਦੀ ਨੂੰ ਫਿਲਮ ਦੀ ਟੀਮ 'ਚ ਸ਼ਾਮਿਲ ਕੀਤਾ ਗਿਆ ਸੀ। ਇਸ ਸਮੇਂ ਸਲਮਾਨ ਅਬੂ ਧਾਬੀ 'ਚ ਫਿਲਮ ਦੀ ਸ਼ੂਟਿਗ ਦੌਰਾਨ ਅੰਗਦ ਨਾਲ ਨਜ਼ਰ ਆਏ ਹਨ। ਫਿਲਮ ਦੀ ਸ਼ੂਟਿੰਗ ਦੇ ਨਾਲ ਨਾਲ ਸਲਮਾਨ ਨਾਲ ਅੰਗਦ ਕਾਫੀ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਇਨ੍ਹਾਂ ਦੋਵਾਂ ਦੀ ਇਕ ਸੈਲਫੀ ਸਾਹਮਣੇ ਆਈ ਹੈ। ਜਿਸ 'ਚ ਇਹ ਦੋਵੇਂ ਚਾਪਰ ਰਾਈਟ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਫਿਲਮ 'ਟਾਈਗਰ ਜ਼ਿੰਦਾ ਹੈ' ਸਲਮਾਨ ਨਾਲ ਕੈਟਰੀਨਾ ਕੈਫ ਵੀ ਇਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਕਸਰ ਫਿਲਮ ਦੇ ਸੈੱਟ ਤੋਂ ਤਸਵੀਰਾਂ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਸਲਮਾਨ ਅਤੇ ਕੈਟਰੀਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਤੋਂ ਇਲਾਵਾ ਸਲਮਾਨ ਦੀ ਫਿਲਮ 'ਟਿਊਬਲਾਈਟ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਨੂੰ ਤਿਆਰ ਹੈ। ਬੀਤੇ ਦਿਨ ਹੀ ਇਸ ਫਿਲਮ ਦਾ ਇਕ ਗੀਤ ਵੀ ਰਿਲੀਜ਼ ਹੋਇਆ ਸੀ।


Tags: Salman Khan Angad Bedi Tiger Zinda Hai Abu Dhabi Helicopter ਸਲਮਾਨ ਖਾਨ ਅੰਗਦ ਬੇਦੀ