FacebookTwitterg+Mail

ਰੀਮਾ ਲਾਗੂ ਦੇ ਦਿਹਾਂਤ ਕਾਰਨ ਸੰਜੇ ਦੱਤ ਸਦਮੇ 'ਚ, ਕਿਹਾ 'ਅੱਜ ਮੈਂ ਇਕ ਵਾਰ ਮੁੜ ਮਾਂ ਨੂੰ ਗੁਆ ਦਿੱਤਾ'

sanjay dutt reema lagoo
18 May, 2017 08:31:19 PM
ਮੁੰਬਈ— ਦਿੱਗਜ ਫਿਲਮ ਤੇ ਟੀ. ਵੀ. ਅਭਿਨੇਤਰੀ ਰੀਮਾ ਲਾਗੂ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 59 ਸਾਲ ਦੀ ਰੀਮਾ ਲਾਗੂ ਨੇ ਬੀਤੀ ਰਾਤ ਮੁੰਬਈ ਦੇ ਇਕ ਹਸਪਤਾਲ 'ਚ ਆਖਰੀ ਸਾਹ ਲਿਆ। ਫਿਲਮਾਂ 'ਚ ਮਾਂ ਦੇ ਰੋਲ 'ਚ ਉਹ ਕਾਫੀ ਪ੍ਰਸਿੱਧ ਹੋਈ ਸੀ। ਉਸ ਦੀ ਮੌਤ ਦੀ ਖਬਰ ਨਾਲ ਪੂਰੇ ਬਾਲੀਵੁੱਡ 'ਚ ਸ਼ੋਕ ਦੀ ਲਹਿਰ ਹੈ। ਰੀਮਾ ਲਾਗੂ ਦੀ ਮੌਤ 'ਤੇ ਕਈ ਫਿਲਮਾਂ 'ਚ ਉਨ੍ਹਾਂ ਦੇ ਬੇਟੇ ਦਾ ਕਿਰਦਾਰ ਨਿਭਾਅ ਚੁੱਕੇ ਸੰਜੇ ਦੱਤ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।
ਸੰਜੇ ਦੱਤ ਨੇ ਕਿਹਾ, 'ਅੱਜ ਮੈਂ ਇਕ ਵਾਰ ਮੁੜ ਮਾਂ ਨੂੰ ਗੁਆ ਦਿੱਤਾ। ਅਸੀਂ ਕਈ ਫਿਲਮਾਂ 'ਚ ਇਕੱਠਿਆਂ ਕੰਮ ਕੀਤਾ ਸੀ ਤੇ ਜਦੋਂ ਵੀ ਮੈਂ ਉਨ੍ਹਾਂ ਨਾਲ ਅਭਿਨੈ ਕੀਤਾ, ਹਮੇਸ਼ਾ ਉਨ੍ਹਾਂ ਤੋਂ ਕੁਝ ਨਵਾਂ ਸਿੱਖਿਆ। ਉਨ੍ਹਾਂ ਦੇ ਜਾਣ 'ਤੇ ਇਕ ਖਾਲੀਪਣ ਆ ਗਿਆ ਹੈ, ਜਿਸ ਨੂੰ ਭਰਨਾ ਕਾਫੀ ਮੁਸ਼ਕਿਲ ਹੈ। ਭਗਵਾਨ ਉਨ੍ਹਾਂ ਦੇ ਪਰਿਵਾਰ ਤੇ ਨਜ਼ਦੀਕੀਆਂ ਨੂੰ ਤਾਕਤ ਦੇਵੇ।'
ਦੱਸਣਯੋਗ ਹੈ ਕਿ ਰੀਮਾ ਲਾਗੂ ਨੇ ਕਈ ਫਿਲਮਾਂ 'ਚ ਸੰਜੇ ਦੱਤ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ ਪਰ ਫਿਲਮ 'ਵਾਸਤਵ' 'ਚ ਸੰਜੇ ਦੀ ਮਾਂ ਸ਼ਾਂਤਾ ਦੇਵੀ ਦੇ ਰੂਪ 'ਚ ਰੀਮਾ ਦੀ ਕਾਫੀ ਤਾਰੀਫ ਹੋਈ ਸੀ।

Tags: Sanjay Dutt Reema Lagoo Death ਸੰਜੇ ਦੱਤ ਰੀਮਾ ਲਾਗੂ ਦਿਹਾਂਤ