FacebookTwitterg+Mail

'70ਵੇਂ ਕਾਨਸ ਫਿਲਮ ਫੈਸਟੀਵਲ' ਲਈ ਨਹੀਂ ਕੀਤੀ ਖਾਸ ਤਿਆਰੀ: ਸੋਨਮ ਕਪੂਰ

cannes 2017  haven t prepared much this time  says sonam kapoor
19 May, 2017 08:59:21 AM
ਮੁੰਬਈ— '70ਵੇਂ ਕਾਨਸ ਫਿਲਮ ਫੈਸਟੀਵਲ' ਲਈ ਇਸ ਵਾਰ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੇ ਕੁਝ ਵੀ ਤਿਆਰੀ ਨਹੀਂ ਕੀਤੀ। ਆਪਣੇ ਫੈਸ਼ਨ ਬ੍ਰਾਂਡ ਰੀਜ਼ਨ ਦੀ ਲਾਂਚ 'ਤੇ ਸੋਨਮ ਨੇ ਇਸ ਬਾਰੇ ਦੱਸਿਆ, ''ਇਸ ਵਾਰ ਮੈਂ ਹੋਰ ਚੀਜ਼ਾਂ 'ਚ ਰੁੱਝੀ ਸੀ। ਮੇਰੀ ਭੈਣ ਮੈਨੂੰ ਸਟਾਈਲ ਕਰਦੀ ਹੈ ਪਰ ਉਹ ਵੀ ਆਪਣੀ ਫਿਲਮ ਸ਼ੂਟ ਕਰ ਰਹੀ ਹੈ। ਇਸ ਵਾਰ ਤਿਆਰੀ ਸਿਰਫ ਇੰਨੀ ਹੈ ਕਿ ਮੈਂ ਆਪਣੇ ਆਪ ਨੂੰ ਖੁਸ਼ ਰੱਖ ਰਹੀ ਹਾਂ।''
ਸੋਨਮ ਨੇ ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਚੱਲ ਰਹੀ ਦੀਪਿਕਾ ਪਾਦੂਕੋਣ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, ''ਦੀਪਿਕਾ ਨੂੰ ਕਿਸੇ ਟਿੱਪਸ ਦੀ ਲੋੜ ਨਹੀਂ ਕਿਉਂਕਿ ਉਹ ਬੇਹੱਦ ਤਜਰਬੇਕਾਰ ਹੈ। ਮੈਂ ਸਿਰਫ ਇੰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਮਜ਼ਾ ਆਏ।'' ਸੋਨਮ 21 ਤੇ 22 ਮਈ ਨੂੰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਏਗੀ। ਸਟਾਈਲ ਆਈਕਨ ਸੋਨਮ ਹਰ ਵਾਰ ਰੈੱਡ ਕਾਰਪੇਟ 'ਤੇ ਇੰਮਪ੍ਰੈਸ ਕਰਦੀ ਹੈ।

Tags: Sonam Kapoor70th Cannes Film FestivalRhea KapoorDeepika Padukoneਸੋਨਮ ਕਪੂਰ70ਵੇਂ ਕਾਨਸ ਫਿਲਮ ਫੈਸਟੀਵਲ