FacebookTwitterg+Mail

ਬੇਟੀ ਨੇ 'ਮਾਂ' ਦਾ ਕੀਤਾ ਅੰਤਿਮ ਸੰਸਕਾਰ, ਬਾਲੀਵੁੱਡ ਸਮੇਤ ਮਰਾਠੀ ਹਸਤੀਆਂ ਵੀ ਆਈਆਂ ਨਜ਼ਰ

    1/16
19 May, 2017 09:37:24 AM
ਮੁੰਬਈ— ਬਾਲੀਵੁੱਡ ਅਤੇ ਟੀ. ਵੀ. 'ਤੇ ਇਕ ਮਾਂ ਦੇ ਚਿਹਰੇ ਦੇ ਰੂਪ 'ਚ ਸਥਾਪਿਤ ਹੋਈ ਰੀਮਾ ਲਾਗੂ ਨੂੰ ਬੀਤੇ ਦਿਨੀਂ ਬਾਲੀਵੁੱਡ ਸਹਿਤ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਵਿਦਾ ਕੀਤਾ। ਰੀਮਾ ਲਾਗੂ ਦਾ ਬੀਤੀ ਸਵੇਰੇ 3 ਵਜ ਕੇ 15 ਮਿੰਟ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਰੀਮਾ ਲਾਗੂ 59 ਸਾਲ ਦੀ ਸੀ ਅਤੇ ਬੁੱਧਵਾਰ ਦੀ ਰਾਤ ਉਨ੍ਹਾਂ ਦੇ ਸੀਨੇ 'ਚ ਦਰਦ ਤੋਂ ਬਾਅਦ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਵੇਰੇ ਜਦੋਂ ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲੀ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ। ਹੋਲੀ-ਹੋਲੀ ਬਾਲੀਵੁੱਡ ਸਿਤਾਰੇ ਉਨ੍ਹਾਂ ਦੇ ਘਰ ਪਹੁੰਚਣ ਲੱਗ ਪਏ। ਦੁਪਹਿਰ ਤੋਂ ਬਾਅਦ ਰੀਮਾ ਲਾਗੂ ਦਾ ਓਸ਼ੀਵਾੜਾ ਸਥਿਤ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਅੰਤਿਮ ਦਰਸ਼ਨ ਦੇ ਲਈ ਆਪਣੀ ਪਤਨੀ ਕਿਰਨ ਦੇ ਨਾਲ ਆਏ ਆਮਿਰ ਖਾਨ ਨੇ ਕਿਹਾ, ''ਮੇਰੀ ਪਹਿਲੀ ਫਿਲਮ 'ਕਿਆਮਤ ਸੇ ਕਿਆਮਤ ਤੱਕ' 'ਚ ਰੀਮਾ ਜੀ ਮੇਰੇ ਨਾਲ ਹੀ ਸੀ। ਬਹੁਤ ਦੁੱਖ ਦੀ ਗੱਲ ਹੈ ਕਿ ਹੁਣ ਉਹ ਸਾਡੇ 'ਚ ਨਹੀਂ ਰਹੀ ਅਤੇ ਉਹ ਬੀਮਾਰ ਵੀ ਨਹੀਂ ਸੀ। ਇਸ ਸਭ ਅਚਾਨਕ ਹੋਇਆ, ਉਹ ਮੇਰੇ ਫਾਂਊਡੇਸ਼ਨ ਦੇ ਨਾਲ ਜੁੜੀ ਹੋਈ ਸੀ ਅਤੇ ਕਾਫੀ ਐਕਟਿਵ ਸੀ''। ਰੀਮਾ ਲਾਗੂ ਦੇ ਅੰਤਿਮ ਦਰਸ਼ਨ ਦੇ ਲਈ ਕਾਜੋਲ ,ਰਿਸ਼ੀ ਕਪੂਰ, ਰਾਕੇਸ਼ ਬੇਦੀ, ਮਹੇਸ਼ ਮਾਂਜਰੇਕਰ , ਵਿਜੂ ਖੋਟੇ ਅਤੇ ਕਿਰਨ ਕੁਮਾਰ ਸਮੇਤ ਮਰਾਠੀ ਫਿਲਮਾਂ ਦੇ ਕਈ ਕਲਾਕਾਰ ਵੀ ਆਏ ਸਨ।

Tags: Reema Lagoofuneral Aamir Khan Rishi Kapoor Kajol ਰੀਮਾ ਲਾਗੂਅੰਤਿਮ ਸੰਸਕਾਰ