FacebookTwitterg+Mail

ਕੇਤਨ ਮਹਿਤਾ ਨੇ ਕੰਗਨਾ ਰਣੌਤ 'ਤੇ ਲਾਇਆ ਵੱਡਾ ਦੋਸ਼, ਭੇਜਿਆ ਨੋਟਿਸ

kangana ranaut
19 May, 2017 12:33:35 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਜਲਦ ਹੀ ਫਿਲਮ 'ਸਿਮਰਨ' 'ਚ ਨਜ਼ਰ ਆਉਣ ਵਾਲੀ ਹੈ ਅਤੇ ਨਾਲ ਹੀ ਅਗਲੇ ਸਾਲ ਆਪਣੀ ਆਉਣ ਵਾਲੀ ਫਿਲਮ 'ਮਣੀਕਰਣਿਕਾ' ਦੀ ਵੀ ਤਿਆਰੀ ਹੋ ਚੁੱਕੀ ਹੈ, ਜਿਸ 'ਚ ਉਹ ਝਾਂਸੀ ਦੀ ਰਾਣੀ ਬਣੀ ਨਜ਼ਰ ਆਉਣ ਵਾਲੀ ਹੈ ਪਰ ਲੱਗਦਾ ਹੈ ਕਿ ਕੰਗਨਾ ਰਣੌਤ ਨਾਲ ਵਿਵਾਦਾਂ ਦਾ ਪੁਰਣਾ ਰਿਸ਼ਤਾ ਹੈ। ਹਾਲ ਹੀ 'ਚ ਜਿਥੇ ਫਿਲਮ 'ਸਿਮਰਨ' ਦੇ ਲੇਖਕ ਅਪੂਰਵ ਅਸਰਾਨੀ ਨੇ ਕੰਗਨਾ 'ਤੇ ਕਹਾਣੀ ਨੂੰ ਲਿਖਣ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼ ਲਾਇਆ ਹੈ ਤਾਂ ਹੁਣ ਕੰਗਨਾ ਦੀ ਫਿਲਮ 'ਮਣੀਕਰਣਿਕਾ' 'ਤੇ ਵੀ 'ਆਈਡੀਆ ਚੋਰੀ' ਦਾ ਆਰੋਪ ਲਾਇਆ ਹੈ।
ਫਿਲਮਮੇਕਰ ਕੇਤਨ ਮਹਿਤਾ ਨੇ ਬੀਤੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੰਗਨਾ ਰਣੌਤ ਦੇ ਖਿਲਾਫ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ ਕਿਉਂਕਿ ਉਨ੍ਹਾਂ ਨੇ ਪ੍ਰੋਡਿਊਸਰ ਕਮਲ ਜੈਨ ਅਤੇ ਬਾਕੀ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਮਹੱਤਵਕਾਂਕਸ਼ੀ ਪ੍ਰੋਜੈਕਟ 'ਰਾਨੀ ਆਫ ਝਾਂਸੀ- ਦਿ ਵਾਰਿਅਰ ਕਵੀਨ' ਨੂੰ ਚੋਰੀ ਕੀਤਾ ਹੈ। ਸੂਤਰਾਂ ਮੁਤਾਬਕ ਮਹਿਤਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਨੇ ਜੂਨ 2015 'ਚ ਕੰਗਨਾ ਰਣੌਤ ਨੂੰ ਇਸ ਫਿਲਮ 'ਚ ਰਾਣੀ ਲਕਸ਼ਮੀਬਾਈ ਦੇ ਕਿਰਦਾਰ ਲਈ ਅਪਰੋਚ ਕੀਤਾ ਸੀ। ਕੰਗਨਾ ਨੇ ਜਨਤਕ ਰੂਪ ਨਾਲ 2015 'ਚ ਉਨ੍ਹਾਂ ਨਾਲ ਇਸ ਪ੍ਰੋਜੈਕਟ 'ਚ ਜੁੜਨ ਦੀ ਗੱਲ ਮੰਨੀ ਸੀ ਪਰ ਬਾਅਦ 'ਚ ਉਨ੍ਹਾਂ ਨੇ 'ਮਣੀਕਰਣਿਕਾ' ਦੀ ਘੋਸ਼ਣਾ ਦੂਜੇ ਪ੍ਰੋਡਿਊਸਰ ਅਤੇ ਡਾਇਰੈਕਟਰ ਨਾਲ ਕਰ ਦਿੱਤੀ।

Tags: Ketan MehtaManikarnikaSends Legal NoticeKangana RanautRani of Jhansi The Warrior Queenਕੰਗਨਾ ਰਣੌਤਕੇਤਨ ਮਹਿਤਾ