FacebookTwitterg+Mail

ਪਹਿਲੀ ਵਾਰ ਪਿਤਾ-ਬੇਟੇ ਦੀ ਭੂਮਿਕਾ 'ਚ ਨਜ਼ਰ ਆਵੇਗੀ ਇਹ ਜੋੜੀ

amitabh bachchan
19 May, 2017 12:48:48 PM

ਮੁੰਬਈ- ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਦੀ ਜੋੜੀ ਕਾਫੀ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦੇ ਸ਼ੂਟਿੰਗ ਸੈੱਟ ਤੋਂ ਦੋਵਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਦੋਵਾਂ ਦਾ ਇਕ ਵੱਖਰਾ ਲੁਕ ਦਿਖਾਈ ਦੇ ਰਿਹਾ ਹੈ। ਇਹ ਇਕ ਰੌਮਾਂਟਿਕ ਡਰਾਮਾ ਕਾਮੇਡੀ ਫਿਲਮ ਹੋਵੇਗੀ ਜਿਸ 'ਚ ਅਮਿਤਾਭ ਅਤੇ ਰਿਸ਼ੀ ਕਪੂਰ ਪਿਤਾ ਅਤੇ ਬੇਟੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਅਮਿਤਾਭ ਫਿਲਮ 'ਚ 102 ਸਾਲ ਦੇ ਹੋਣਗੇ ਅਤੇ ਰਿਸ਼ੀ 75 ਸਾਲ ਦੇ ਹੋਣਗੇ।

ਸੂਤਰਾਂ ਮੁਤਾਬਕ ਫਿਲਮ ਦੀ ਕਹਾਣੀ ਗੁਜਰਾਤੀ ਨਾਟਕ ਸ਼ੋਮਿਆ ਜੋਸ਼ੀ 'ਤੇ ਆਧਾਰਿਤ ਹੋਵੇਗਾ। ਇਸ ਫਿਲਮ 'ਚ ਦੋਵੇਂ ਪਹਿਲੀ ਵਾਰ ਗੁਜਰਾਤੀ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਦੀ ਪੂਰੀ ਟੀਮ ਮਈ ਦੇ ਅੰਤ 'ਚ ਮੁੰਬਈ 'ਚ ਸ਼ੂਟ ਕਰਨਗੇ। ਇਸ ਫਿਲਮ 'ਚ ਪਿਤਾ ਅਤੇ ਬੇਟੇ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਅਮਿਤਾਭ ਅਤੇ ਰਿਸ਼ੀ 'ਅਮਰ ਅਕਬਰ ਏਂਥਨੀ', 'ਨਸੀਬ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ।


Tags: Amitabh Bachchan Rishi Kapoor Comedy film Gujarati Naseeb ਅਮਿਤਾਭ ਬੱਚਨ ਰਿਸ਼ੀ ਕਪੂਰ