FacebookTwitterg+Mail

B'DAY SPL : ਬੈਸਟ ਸਪੋਟਿੰਗ ਕਿਰਦਾਰ ਨਾਲ ਫਿਲਮਾਂ 'ਚ ਬਣਾਈ ਵੱਖਰੀ ਪਛਾਣ (ਦੇਖੋ ਤਸਵੀਰਾਂ)

    1/9
19 May, 2017 01:49:58 PM

ਮੁੰਬਈ— ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿਦਿੱਕੀ ਅੱਜ ਆਪਣਾ 42ਵਾਂ ਜਨਮਦਿਨ ਮਨ੍ਹਾ ਰਹੇ ਹਨ। ਉਤਰਪ੍ਰਦੇਸ਼ 'ਚ ਰਹਿਣ ਵਾਲੇ ਇਸ ਅਭਿਨੇਤਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮ 'ਸਰਫਰੋਸ਼' (1999) ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਨਵਾਜ਼ੂਦੀਨ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਫਿਲਮਾਂ 'ਚ ਨਵਾਜ਼ੂਦੀਨ ਅਕਸਰ ਬੈਸਟ ਸਪੋਟਿੰਗ ਕਿਰਦਾਰ 'ਚ ਨਜ਼ਰ ਆਉਂਦੇ ਹਨ।

ਫਿਲਮੀ ਕੈਰੀਅਰ

ਨਵਾਜ਼ੂਦੀਨ ਆਪਣੇ ਫਿਲਮੀ ਕੈਰੀਅਰ ਦੌਰਾਨ ਕੁਲ 43 ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਫਿਲਮਾਂ 'ਚ ਨਿਭਾਏ ਗਏ ਇਨ੍ਹਾਂ ਦੇ ਕਿਰਦਾਰ ਨੂੰ ਫੈਨਜ਼ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਨਵਾਜ਼ੂਦੀਨ ਸਿਦਿੱਕੀ ਆਪਣੇ ਕੈਰੀਅਰ 'ਚ ਵਿਦਿਆ ਬਾਲਨ ਦੇ ਨਾਲ ਆਈ ਫਿਲਮ ਕਹਾਣੀ ਨੂੰ ਆਪਣੇ ਕੈਰੀਅਰ ਦਾ ਅਹਿਮ ਮੌੜ ਸਮਝਦੇ ਹਨ। ਇਸ ਫਿਲਮ 'ਚ ਇਨ੍ਹਾਂ ਇਕ ਆਈ. ਬੀ. ਅਫਸਰ ਦੀ ਭੂਮਿਕਾ 'ਚ ਨਜ਼ਰ ਆਏ ਸਨ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਫਿਲਮ 'ਬੰਜਰੰਗੀ ਭਾਈਜਾਨ' 'ਚ ਨਵਾਜ਼ੂਦੀਨ ਨੇ ਆਪਣਾ ਕਿਰਦਾਰ ਖੂਬ ਨਿਭਾਇਆ ਸੀ। ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਰਈਸ' 'ਚ ਨਵਾਜ਼ੂਦੀਨ ਨੇ ਇਕ ਅਹਿਮ ਕਿਰਦਾਰ ਨਿਭਾਇਆ ਸੀ।

ਫਿਲਮਾਂ 'ਚ ਵੱਖਰੀ ਪਛਾਣ ਬਣਾਉਣ ਵਾਲੇ ਨਵਾਜ਼ੂਦੀਨ ਨੂੰ ਆਪਣੀ ਅਦਾਕਾਰੀ ਕਰਕੇ ਕਈ ਐਵਾਰਡ ਵੀ ਮਿਲੇ ਹੋਏ ਹਨ। ਫਿਲਮ ਫੇਅਰ ਐਵਾਰਡ 'ਚ ਇਨ੍ਹਾਂ ਨੂੰ ਫਿਲਮ 'ਲਨਚ ਬਾਕਸ' 'ਚ 'ਬੈਸਟ ਸਪੋਟਿੰਗ ਅਭਿਨੇਤਾ' ਦਾ ਐਵਾਰਡ ਮਿਲਿਆ ਸੀ। ਜੀ ਸਿਨੇ ਐਵਾਰਡ ਵੱਲੋਂ ਫਿਲਮ 'ਬਜ਼ਰੰਗੀ ਭਾਈਜਾਨ' 'ਬੈਸਟ ਅਭਿਨੇਤਾ ਇੰਨ ਕੋਮਿਕ ਰੋਲ' ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਆਪਣੀ ਆਉਣ ਵਾਲੀ ਫਿਲਮ 'ਚੰਦਾ ਮਾਮਾ ਦੂਰ ਕੇ' 'ਚ ਇਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Tags: Nawazuddin Siddiqui sporting actor Bajrangi Bhaijaan Raees Salman Khan ਨਵਾਜ਼ੂਦੀਨ ਸਿਦਿੱਕੀ ਸਪੋਟਿੰਗ